ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਤਾਰਕ ਮੇਹਤਾ ਦਾ ਉਲਟਾ ਚਸ਼ਮਾ' ਦੇ ਜੇਠਾਲਾਲ ਚਾਹੁੰਦੇ ਹਨ ਦਿਆਬੇਨ ਦੀ ਵਾਪਸੀ, ਦਿੱਤਾ ਇਹ ਬਿਆਨ

ਟੀਵੀ ਜਗਤ ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਤਾਰਕ ਮੇਹਤਾ ਦਾ ਉਲਟਾ ਚਸ਼ਮਾ' (Taarak Mehta Ka Ooltah Chashma) ਵਿੱਚ ਦਿਆਬੇਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਿਸ਼ਾ ਵਕਾਨੀ (Disha Vakani) ਦੀ ਸ਼ੋਅ ਵਿੱਚ ਵਾਪਸੀ ਨਹੀਂ ਹੋਵੇਗੀ। ਜਿਹਾ ਅਸੀਂ ਨਹੀਂ ਬਲਕਿ ਮੇਕਰਸ ਦਾ ਕਹਿਣ ਹੈ।

 

 

 

 
 
 
 
 
 
 
 
 
 
 
 
 

Bharat mata ki jay #wc2k19🏆

A post shared by Disha Vakani (@disha.vakani) on

 

ਦੱਸਣਯੋਗ ਹੈ ਕਿ ਕਈ ਵਾਰ ਦਿਸ਼ਾ ਵਕਾਨੀ ਦੇ ਵਾਪਸੀ ਆਉਣ ਦੀਆਂ ਖ਼ਬਰਾਂ ਮੀਡੀਆ ਵਿੱਚ ਆਈਆਂ ਸਨ ਪਰ ਹੁਣ ਮੇਕਰਸ ਨੇ ਇਹ ਕੰਨਫਰਮ ਕੀਤਾ ਹੈ ਕਿ ਸ਼ੋਅ ਲਈ ਨਵੀਂ ਦਿਆਬੇਨ ਦੀ ਚੋਣ ਕੀਤੀ ਜਾ ਰਹੀ ਹੈ।


ਇਸੇ ਦੇ ਚਲਦਿਆਂ ਦਿਸ਼ਾ ਵਕਾਨੀ ਅੱਕਾ ਦਿਆਬੇਨ ਦੇ ਆਨਸਕ੍ਰੀਨ ਪਤੀ ਦਿਲੀਪ ਜੋਸ਼ੀ ਅੱਕਾ ਜੇਠਾਲਾਲ (Jethalal) ਚੰਪਕਲਾਲ ਗਡਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਦਿਸ਼ਾ ਵਕਾਨੀ ਸ਼ੋਅ ਵਿੱਚ ਵਾਪਸੀ ਕਰੇ ਪਰ ਮੇਕਰਸ ਨੇ ਕੁਝ ਹੋਰ ਹੀ ਕਰਨ ਦਾ ਪਲਾਨ ਬਣਾਇਆ ਹੈ।

 

ਬੰਬਈ ਟਾਈਮਜ਼ ਨੂੰ ਦਿੱਤਾ ਇੱਕ ਇੰਟਰਵਿਊ ਵਿਚ ਦਿਲੀਪ ਜੋਸ਼ੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਦਿਸ਼ਾ ਵਕਾਨੀ ਨੇ ਜਦੋਂ ਟੀਮ ਨੂੰ ਦੱਸਿਆ ਸੀ ਕਿ ਉਹ ਮੈਟਰਨਿਟੀ ਲੀਵ ਲਈ ਜਾ ਰਿਹਾ ਹੈ ਤਾਂ ਪੂਰੀ ਟੀਮ ਅਤੇ ਕਰਿਊ ਮੈਂਬਰ ਥੋੜੇ ਤਣਾਅ ਵਿੱਚ ਆਏ ਸਨ। ਇਸ ਸੋਚ ਪੈ ਗਏ ਸਨ ਕਿ ਦਿਆਬੇਨ ਦੇ ਕਿਰਦਾਰ ਬਿਨਾਂ ਸ਼ੋਅ ਕਿਵੇ ਚੱਲੇਗਾ। ਸ਼ੋਅ ਲਈ ਜੇਠਲਾਲ ਅਤੇ ਦਿਆਬੇਨ ਦਾ ਕਿਰਦਾਰ ਬਹੁਤ ਮਹੱਤਵਪੂਰਨ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Taarak Mehta Ka Ooltah Chashma: Jethalal Aka Dilip Joshi: wants Dayaben Aka Disha Vakani: return in the show