ਟੀਵੀ 'ਤੇ ਇਸ ਤਰ੍ਹਾਂ ਦੇ ਕਈ ਸ਼ੋਅ ਹਨ ਜੋ ਦਰਸ਼ਕਾਂ ਨੂੰ ਗੁਦਗੁਦਾਉਂਦੇ ਹਨ। ਪਰ ਸਾਰਿਆਂ ਦਾ ਪਸੰਦੀਦਾ ‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਇਕ ਸ਼ੋਅ ਹੈ ਜੋ ਟੀਆਰਪੀ ਦੀ ਸੂਚੀ ਵਿੱਚ ਹਮੇਸ਼ਾ ਬਣਿਆ ਰਿਹਾ ਹੈ।
ਦਿਸ਼ਾ ਵਕਾਨੀ ਦੇ ਜਾਣ ਤੋਂ ਬਾਅਦ ਜਦੋਂ ਟੱਪੂ ਅਤੇ ਸੋਨੂੰ ਨੇ ਸ਼ੋਅ ਛੱਡਿਆ ਤਾਂ ਦਰਸ਼ਕਾਂ ਨੂੰ ਇਕ ਝਲਟਾ ਲੱਗਾ ਸੀ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਾਵਰੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੋਨਿਕਾ ਭਦੋਰਿਆ ਨੇ ਵੀ ਸ਼ੋਅ ਨੂੰ ਵਿਚਾਲੇ ਹੀ ਛੱਡ ਦਿੱਤਾ ਹੈ।
ਦਰਅਸਲ, ਸਪਾਟਬੁਆਏ ਦੀ ਖ਼ਬਰ ਅਨੁਸਾਰ ਇੱਕ ਚੰਗੇ ਪੇਅ ਸਕੇਲ ਨਾ ਮਿਲਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ ਅਤੇ ਕੈਰੇਕਟਰ ਮੇਰੇ ਦਿਲ ਦੇ ਕਰੀਬ ਹਨ ਪਰ ਮੈਂ ਚੰਗਾ ਪੇ ਸਕੇਲ ਦੀ ਤਲਾਸ਼ ਵਿੱਚ ਹਾਂ ਅਤੇ ਮੇਕਰਸ ਨਾਲ ਇਸ ਨੂੰ ਲੈ ਕੇ ਕੁਝ ਗੱਲ ਨਹੀਂ ਬਣ ਪਾ ਰਹੀ ਹੈ। ਜੇਕਰ ਮੇਕਰਜ਼ ਮੇਰਾ ਪੇ ਸਕੇਲ ਵਧਾਉਂਦੇ ਹਨ ਤਾਂ ਮੈਂ ਸ਼ੋਅ ਵਿੱਚ ਵਾਪਸੀ ਕਰਾਂਗੀ। ਪਰ ਅਤੇ ਮੈਂ ਸ਼ੋਅ ਦਾ ਹਿੱਸਾ ਨਹੀਂ ਹਾਂ।