ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਦਯਾਬੇਨ' ਦੀ ਵਾਪਸੀ ਨੂੰ ਲੈ ਕੇ ਹੁਣ ਆਈ ਨਵੀਂ ਖ਼ਬਰ

ਟੀਵੀ ਦਾ ਮਸ਼ਹੂਰ ਸੀਰੀਅਲ 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' ਆਪਣੇ 'ਦਯਾਬੇਨ' ਦੇ ਕਿਰਦਾਰ ਨੁੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹੈ। ਪ੍ਰਸ਼ੰਸਕ ਕਿੰਨੀ ਦੇਰ ਤੋਂ ਉਨ੍ਹਾਂ ਦੀ ਵਾਪਸੀ ਲਈ ਉਡੀਕ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆਈ ਹੈ। 

 

ਰਿਪੋਰਟ ਅਨੁਸਾਰ, 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' ਵਿੱਚ ਦਯਾਬੇਨ ਆਈਸੀਸੀ ਵਿਸ਼ਵ ਕੱਪ 2019 ਦੇ ਬਾਅਦ ਸ਼ੋਅ ਵਿੱਚ ਐਂਟਰੀ ਕਰੇਗੀ। ਹਾਲਾਂਕਿ, ਅਜੇ ਤੱਕ ਦਿਸ਼ਾ ਵਕਾਨੀ ਜਾਂ ਕਿਸੇ ਹੋਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।


ਕੁਝ ਸਮਾਂ ਪਹਿਲਾਂ ਵੀ ਇਹ ਖ਼ਬਰ ਆਈ ਸੀ ਕਿ 18 ਮਈ ਤੋਂ ਸ਼ੋਅ 'ਤੇ ਵਾਪਸੀ ਕਰਨਾ ਵਾਲੀ ਹੈ ਪਰ ਅਜਿਹਾ ਨਹੀਂ ਹੋਇਆ। ਖ਼ਬਰ ਇਹ ਵੀ ਆਈ ਸੀ ਕਿ ਸ਼ੋਅ ਦੇ ਮੇਕਰਜ਼ ਨੇ ਵੀ ਦਿਸ਼ਾ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਛੇਤੀ ਹੀ ਸ਼ੋਅ ਉਤੇ ਵਾਪਸ ਆ ਜਾਵੇ ਨਹੀਂ ਦਾਂ ਉਨ੍ਹਾਂ ਦਾ ਥਾਂ ਕਿਰੇ ਹੋਰ ਨੂੰ ਰਿਪਲੇਸ ਕਰਨਾ ਹੋਵੇਗਾ।

 

ਦੱਸਣਯੋਗ ਹੈ ਕਿ ਦਿਸ਼ਾ ਸਤੰਬਰ 2017 ਤੋਂ ਬਾਅਦ ਸ਼ੋਅ ਵਿੱਚ ਨਹੀਂ ਹੈ। ਉਸ ਨੇ ਨਵੰਬਰ 2017 ਵਿੱਚ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਵਿੱਚ ਵਾਪਸੀ ਨਹੀਂ ਕੀਤੀ ਹੈ।  ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਨੇ ਇਸ ਮਾਮਲੇ ਉਤੇ ਕੁਝ ਸਮੇਂ ਪਹਿਲਾਂ ਆਪਣਾ ਬਿਆਨ ਦੇ ਦਿੱਤਾ ਸੀ। 

 

ਉਨ੍ਹਾਂ ਕਿਹਾ ਸੀ, 'ਮੇਰਾ ਅਦਾਕਾਰਾ ਨਾਲ ਕੋਈ ਵਿਵਾਦ ਨਹੀਂ ਹੈ। ਦਿਸ਼ਾ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਸਾਡੇ ਨਾਲ ਕੰਮ ਨਹੀਂ ਕਰ ਰਹੀ ਹੈ। ਅਸੀਂ ਸਮਝਦੇ ਹਾਂ ਕਿ ਹਰ ਮਾਂ ਆਪਣੇ ਬੱਚੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ, ਪਰ ਹੁਣ ਉਸ ਦੀ ਧੀ 1 ਸਾਲ ਦੀ ਹੋ ਗਈ ਹੈ ਤਾਂ ਸਾਨੂੰ ਉਮੀਦ ਹੈ ਕਿ ਦਿਸ਼ਾ ਸ਼ੋਅ ਵਿੱਚ ਵਾਪਸ ਆ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taarak Mehta Ka Ooltah Chashmah Will Disha Vakani return as Dayaben on the show after THIS big event