ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੈਮੂਰ ਨੇ ਲਾਏ ਗਣਪਤੀ ਗਣੇਸ਼ ਦੇ ਜੈਕਾਰੇ, ਵਿਡੀਓ ਵਾਇਰਲ

ਤੈਮੂਰ ਨੇ ਲਾਏ ਗਣਪਤੀ ਗਣੇਸ਼ ਦੇ ਜੈਕਾਰੇ, ਵਿਡੀਓ ਵਾਇਰਲ

ਬਾਲੀਵੁੱਡ ਸਟਾਰ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੇ ਪੁੱਤਰ ਤੈਮੂਰ ਅਲੀ ਖ਼ਾਨ ਜਨਤਾ ਦੇ ਹਰਮਨਪਿਆਰੇ ਸਟਾਰ–ਪੁੱਤਰਾਂ ਵਿੱਚੋਂ ਇੱਕ ਗਿਣੇ ਜਾਂਦੇ ਹਨ। ਸੋਸ਼ਲ ਮੀਡੀਆ ਉੱਤੇ ਉਸ ਦੀਆਂ ਤਸਵੀਰਾਂ ਤੇ ਵਿਡੀਓ ਅਕਸਰ ਹੀ ਵਾਇਰਲ ਹੁੰਦੇ ਰਹਿੰਦੇ ਹਨ। ਪਿੱਛੇ ਜਿਹੇ ਤੈਮੂਰ ਦਾ ਇੱਕ ਹੋਰ ਵਿਡੀਓ ਵੇਖਦਿਆਂ ਹੀ ਵੇਖਦਿਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ।

 

 

ਵਿਡੀਓ ’ਚ ਤੈਮੂਰ ਆਪਣੇ ਮਾਮੇ ਅਰਮਾਨ ਜੈਨੇ ਨਾਲ ਖੇਡਦਾ ਵਿਖਾਈ ਦੇ ਰਿਹਾ ਹੈ। ਵਿਡੀਓ ਵਿੱਚ ਤੈਮੂਰ ਨੇ ਕੁੜਤਾ–ਪਜਾਮਾ ਪਾਇਆ ਹੋਇਆ ਹੈ। ਨਾਲ ਹੀ ਉਹ ਭਗਵਾਨ ਗਣੇਸ਼ ਦਾ ਜੈਕਾਰਾ ਵੀ ਲਾ ਰਿਹਾ ਹੈ।

 

 

 

ਇਹ ਛੋਟੀ ਜਿਹੀ ਵਿਡੀਓ ਕਲਿੱਪ ਹੈ, ਤਾਂ ਇਸ ਵਿੱਚ ਸੈਫ਼ ਅਲੀ ਖ਼ਾਨ ‘ਮੰਗਲਮੂਰਤੀ ਮੌਰਿਆ’ ਬੋਲਦਾ ਦਿਸਦਾ ਹੈ।

 

 

ਤੈਮੂਰ ਸੋਸ਼ਲ ਮੀਡੀਆ ਉੱਤੇ ਇੰਨਾ ਜ਼ਿਆਦਾ ਹਰਮਨਪਿਆਰਾ ਹੈ ਕਿ ਉਸ ਦੇ ਨਾਂਅ ਉੱਤੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਖਾਤੇ ਬਣੇ ਹੋਏ ਹਨ। ਉਨ੍ਹਾਂ ਉੱਤੇ ਤੈਮੂਰ ਦੀਆਂ ਤਸਵੀਰਾਂ ਤੇ ਵਿਡੀਓ ਸ਼ੇਅਰ ਕੀਤੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taimur raises slogan of Ganpati Ganesh Video Viral