ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨੁਸ਼੍ਰੀ ਦੱਤਾ ਨੇ ਨੇਹਾ ਕੱਕੜ ਨੂੰ ਅਨੂ ਮਲਿਕ ਨਾਲ ਕੰਮ ਕਰਨ 'ਤੇ ਪਾਈ ਝਾੜ

ਸੋਨੀ ਟੀਵੀ 'ਤੇ ਇੰਡੀਅਨ ਆਈਡਲ-11 ਸ਼ੋਅ ਇਨ੍ਹੀਂ ਦਿਨੀਂ ਟੀਆਰਪੀ ਦੇ ਚੋਟੀ ਦੇ 10 ਸਥਾਨਾਂ ਚ ਬਣਿਆ ਹੋਇਆ ਹੈ. ਇਸ ਚ ਅਨੂ ਮਲਿਕ, ਨੇਹਾ ਕੱਕੜ ਅਤੇ ਵਿਸ਼ਾਲ ਦਦਲਨ ਜੱਜ ਵਜੋਂ ਨਜ਼ਰ ਆ ਰਹੇ ਹਨ। ਪਰ ਸ਼ੋਅ ਚ ਅਨੁ ਮਲਿਕ ਨੂੰ ਬਤੌਰ ਜੱਜ ਦੇਖ ਕੇ ਨਾਨਾ ਪਾਟੇਕਰ ’ਤੇ ਜਿਨਸ਼ੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਖੁਸ਼ ਨਹੀਂ ਹਨ। ਸੋਨੀ ਟੀਵੀ ਦੇ ਇਸ ਰਿਐਲਿਟੀ ਸ਼ੋਅ ਚ ਅਨੂ ਮਲਿਕ ਨਾਲ ਕੰਮ ਕਰਨ ਲੈ ਕੇ ਤਨੁਸ਼੍ਰੀ ਨੇ ਨੇਹਾ ਕੱਕੜ ਨੂੰ ਝਾੜ ਪਾਈ ਹੈ।

 

ਮਿਡ ਡੇ ਨੂੰ ਦਿੱਤੀ ਇਕ ਇੰਟਰਵਿਊ ਚ ਨੇਹਾ ਕੱਕੜ ਨੇ ਕਿਹਾ, "ਮੈਂ ਖੜ੍ਹ ਕੇ ਸੋਨਾ ਮਹਾਪਾਤਰਾ ਅਤੇ ਉਨ੍ਹਾਂ ਸਾਰਿਆਂ ਲਈ ਤਾੜੀਆਂ ਵਜਾਉਣਾ ਚਾਹੁੰਦੀ ਹਾਂ ਜੋ ਅਨੂ ਮਲਿਕ ਦੇ ਖਿਲਾਫ ਬੋਲ ਰਹੇ ਹਨ।"

 

ਤਨੁਸ਼੍ਰੀ ਨੇ ਕਿਹਾ ਕਿ ਮੈਨੂੰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਲਗੀ ਹੈ ਕਿ ਸੋਨੀ ਵਰਗਾ ਇੱਕ ਪਰਿਵਾਰਕ ਪੱਖੀ ਚੈਨਲ ਅਜਿਹੇ ਵਿਅਕਤੀ ਨੂੰ ਉਨ੍ਹਾਂ ਦੇ ਸਮਾਗਮ ਚ ਜੱਜ ਬਣਨ ਦੀ ਆਗਿਆ ਦੇ ਰਿਹਾ ਹੈ, ਜਦੋਂ ਕਿ ਬਹੁਤ ਸਾਰੀਆਂ ਉੱਘੀਆਂ ਔਰਤਾਂ ਨੇ ਇਸ ਆਦਮੀ ਨਾਲ ਜੁੜੀ ਪਿਛਲੀ ਹੱਡਬੀਤੀਆਂ ਦੁਨੀਆਂ ਨੂੰ ਦੱਸੀਆਂ ਹਨ। ਕੀ ਟੀਆਰਪੀ ਮਨੁੱਖੀ ਕਦਰਾਂ ਕੀਮਤਾਂ ਤੋਂ ਉਪਰ ਹੈ? ਕੀ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ?

 

ਤਨੁਸ਼੍ਰੀ ਨੇ ਕਿਹਾ, ‘ਨੇਹਾ ਨਾਲ ਖੁਦ ਇਸ ਸ਼ੋਅ ’ਤੇ ਇਕ ਘਟਨਾ ਵਾਪਰੀ ਜਦੋਂ ਇਕ ਮੁਕਾਬਲੇਬਾਜ਼ ਨੇ ਉਸ ਨੂੰ ਜ਼ਬਰੀ ਚੁੰਮ ਲਿਆ ਸੀ। ਨੇਹਾ ਨੇ ਇਹ ਖੁੱਦ ਮਹਿਸੂਸ ਕੀਤਾ ਕਿ ਅਜਿਹੀ ਘਟਨਾ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੁੰਦਾ ਹੈ, ਪਰ ਜਿਵੇਂ ਨੇਹਾ ਨੇ ਅਨੁ ਮਲਿਕ ਨਾਲ ਜੱਜ ਬਣਨ ਦਾ ਫ਼ੈਸਲਾ ਕੀਤਾ, ਉਸ ਨੇ ਚੁੰਬਣ ਵਾਲੀ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ। ਦਰਅਸਲ ਇਸ ਘਟਨਾ 'ਤੇ ਤਨੁਸ਼੍ਰੀ ਨੇ ਕਿਹਾ ਕਿ ਨੇਹਾ ਨੂੰ ਇਹ ਸ਼ੋਸ਼ਣ ਨਹੀਂ ਸਹਿਣਾ ਚਾਹੀਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tanushree Dutta reprimanded Neha Kakkar raised questions on working with Anu Malik