ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਹੋਇਆ ਰਿਲੀਜ਼

1 / 2VIDEO: ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਹੋਇਆ ਰਿਲੀਜ਼

2 / 2VIDEO: ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਹੋਇਆ ਰਿਲੀਜ਼

PreviousNext

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਲਿਖੀ ਗਈ ਕਿਤਾਬ ‘ਦ ਐਕਸੀਡੈਂਟਲ ਪ੍ਰਾਂਈਮ ਮਿਨਿਸਟਰ’ ਹੁਣ ਫਿ਼ਲਮ ਦੇ ਰੂਪ ਚ ਰਿਲੀਜ਼ ਹੋਣ ਜਾ ਰਹੀ ਹੈ। ਵੀਰਵਾਰ ਨੂੰ ਇਸ ਫਿ਼ਲਮ ਦਾ ਟੇ੍ਰਲਰ ਰਿਲੀਜ਼ ਹੋ ਗਿਆ। ਫਿ਼ਲਮ ਚ ਮੁੱਖ ਭੂਮਿਕਾ ਚ ਅਦਾਕਾਰ ਅਨੁਪਮ ਖੇਰ ਨਜ਼ਰ ਆ ਰਹੇ ਹਨ।

 

ਫਿ਼ਲਮ ਰਿਲੀਜ਼ ਤੋਂ ਪਹਿਲਾਂ ਇਸ ਨਾਲ ਜੁੜੀ ਹਰੇਕ ਛੋਟੀ ਵੱਡੀ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਅਨੁਪਮ ਖੇਰ ਦੀ ਦਿੱਖ ਇਸ ਫਿ਼ਲਮ ਚ ਹੁਬਹੂ ਸਾਬਕਾ ਪ੍ਰਧਾਨ ਮੰਤਰੀ ਦੀ ਤਰ੍ਹਾਂ ਹੀ ਰੱਖੀ ਗਈ ਹੈ।

 

ਅਨੁਪਰ ਖੇਰ ਤੋਂ ਲੈ ਕੇ ਫਿ਼ਲਮ ਨਾਲ ਜੁੜੇ ਕਲਾਕਾਰਾਂ ਨੇ ਇਸਦੇ ਟ੍ਰੇਲਰ ਨੂੰ ਟਵਿੱਟਰ ਤੇ ਸਾਂਝਾ ਕੀਤਾ ਹੈ। ਫਿ਼ਲਮ ਚ ਅਕਸ਼ੇ ਖੰਨਾ ਵੀ ਖਾਸ ਭੂਮਿਕਾ ਚ ਨਜ਼ਰ ਆ ਰਹੇ ਹਨ। ਟ੍ਰੇਲਰ ਦੇ ਪਹਿਲੇ ਡਾਇਲੋਗ ਨੂੰ ਸੁਣਨ ਮਗਰੋਂ ਹੀ ਫਿ਼ਲਮ ਚ ਦਿਲਚਸਪੀ ਹੋਰ ਵੱਧ ਜਾਵੇਗੀ। ਇਸ ਟ੍ਰੇਲਰ ਦੇ ਕਈ ਹੋਰ ਵੀ ਡਾਇਲੋਗ ਬਹੁਤ ਜ਼ਬਰਦਸਤ ਹੈ।

 

 

 

ਮੀਡੀਆ ਸਲਾਹਕਾਰ ਨੇ ਲਿਖੀ ਕਿਤਾਬ

 

ਭਾਰਤੀ ਨੀਤੀ ਪੜਚੋਲਕਾਰ ਸੰਜੇ ਬਾਰੂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਤੇ ਆਧਾਰਿਤ ਦੀ ਕਿਤਾਬ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਰ’, ਦੇ ਮੇਕਿੰਗ ਐਂਡ ਐਨਮੇਕਿੰਗ ਆਫ਼ ਮਨਮੋਹਨ ਸਿੰਘ’ ਲਿਖੀ ਹੈ। ਸੰਜੇ ਬਾਰੂ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੀ ਰਹੇ ਹਨ। ਹੰਸਲ ਮੇਹਤਾ ਨੇ ਇਸ ਕਿਤਾਬ ਤੇ ਫਿ਼ਲਮ ਬਣਾਈ ਹੈ ਅਤੇ ਡਾਇਰੇਕਸ਼ਨ ਵਿਜੇ ਰਤਨਾਕਰ ਗੁੱਟੇ ਨੇ ਕੀਤਾ ਹੈ। ਇਸ ਫਿ਼ਲਮ ਚ ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਇਆ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Accidental Prime Ministers Trailer Release