ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੂੰ ਸੂਦ ਦੀ ਮਦਦ ਨਾਲ ਆਪਣੇ ਘਰ ਪੁੱਜੀ ਗਰਭਵਤੀ ਔਰਤ, ਬੇਟੇ ਨੂੰ ਦਿੱਤਾ ਅਦਾਕਾਰ ਦਾ ਨਾਂ

ਕੋਰੋਨਾ ਲੌਕਡਾਊਨ ਕਾਰਨ ਆਪਣੇ ਘਰਾਂ ਤੋਂ ਦੂਰ ਮਹਾਰਾਸ਼ਟਰ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਉਨ੍ਹਾਂ ਨੂੰ ਘਰ ਪਹੁੰਚਾ ਰਹੇ ਹਨ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਪੰਜਾਬੀ ਗੱਭਰੂ ਸੋਨੂੰ ਨੇ ਮਜ਼ਦੂਰਾਂ ਲਈ ਕਈ ਬੱਸਾਂ ਦਾ ਪ੍ਰਬੰਧ ਕੀਤਾ ਹੈ ਜਿਸ ਨਾਲ ਉਹ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜ ਰਹੇ ਹਨ। ਸੋਨੂੰ ਦੇ ਕੰਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਸੋਨੂੰ ਨੇ ਨਾ ਸਿਰਫ ਉਨ੍ਹਾਂ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ ਬਲਕਿ ਉਨ੍ਹਾਂ ਲਈ ਖਾਣਾ ਵੀ ਭਿਜਵਾ ਰਹੇ ਹਨ। ਉਹ ਹਰ ਲੋੜਵੰਦ ਨੂੰ ਭੋਜਨ ਵੀ ਖੁਆ ਰਹੇ ਹਨ।

 

ਦੱਸ ਦੇਈਏ ਕਿ ਹਾਲ ਹੀ ਵਿਚ ਸੋਨੂੰ ਨੇ ਬਿਹਾਰ ਦੇ ਦਰਭੰਗਾ ਦੇ ਕੁਝ ਪ੍ਰਵਾਸੀ ਮਜ਼ਦੂਰਾਂ ਨੂੰ ਉਸ ਦੇ ਘਰ ਪਹੁੰਚਾਇਆ, ਜਿਸ ਇਕ ਗਰਭਵਤੀ ਔਰਤ ਵੀ ਸੀ, ਉਕਤ ਔਰਤ ਦਾ ਇੱਕ ਬੇਟਾ ਪੈਦਾ ਹੋਇਆ ਹੈ ਜਿਸਦਾ ਨਾਮ ਸੋਨੂੰ ਸੂਦ ਰਖਿਆ ਗਿਆ ਹੈ।

 

ਬੰਬੇ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸੋਨੂੰ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਮਜ਼ਾਕ ਪੁੱਛਿਆ ਕਿ ਬੇਟੇ ਦਾ ਨਾਮ ਸੋਨੂੰ ਸ੍ਰੀਵਾਸਤਵ ਹੋਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਨਹੀਂ, ਅਸੀਂ ਬੇਟੇ ਦਾ ਨਾਮ ਸੋਨੂੰ ਸੂਦ ਸ਼੍ਰੀਵਾਸਤਵ ਰੱਖਿਆ ਹੈ ਉਨ੍ਹਾਂ ਦੇ ਇਹ ਕਹਿਣ ਨਾਲ ਮੇਰਾ ਦਿਲ ਖੁਸ਼ ਹੋ ਗਿਆ'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The pregnant woman reached her house with the help of Sonu Sood gave the name of the actor to her son