ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੇ ਇੱਕ ਸੀਜ਼ਨ ਦੀ ਕੀਮਤ 300 ਕਰੋੜ ਰੁਪਏ!

ਛੋਟੇ ਪਰਦੇ ਦੇ ਮਸ਼ਹੂਰ ਰਿਐਲਟੀ ਸ਼ੋਅ ‘ਬਿੱਗ ਬਾਸ-12’ ਦਾ ਛੇਤੀ ਹੀ ਪ੍ਰਸਾਰਣ ਹੋਣ ਵਾਲਾ ਹੈ। ਇਸ ਸ਼ੋਅ ਨੂੰ ਲੈ ਕੇ ਲੋਕਾਂ ਚ ਕਾਫੀ ਉਤਸ਼ਾਹ ਹੈ। ਹਾਲ ਹੀ ਚ ਇਸ ਰਿਐਲਟੀ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਇਹ ਸ਼ੋਅ ਅਗਲੇ ਹਫਤੇ 16 ਸਤੰਬਰ ਤੋਂ ਲੋਕਾਂ ਦਾ ਮਨਪਰਚਾਵੇਗਾ।

 

ਤੁਹਾਨੂੰ ਦੱਸਦੇਈਏ ਕਿ ਇਸ ਸੀਜ਼ਨ ਚ ਸਾ਼ਮਲ ਹੋਣ ਵਾਲੇ ਕੁੱਝ ਮੁਕਾਬਲੇਬਾਜ਼ਾਂ ਦੇ ਨਾਂ ਜਨਤਕ ਕਰ ਦਿੱਤੇ ਗਏ ਹਨ। ਇਹ ਸ਼ੋਅ 13 ਹਫਤੇ ਤੱਕ ਚਲੇਗਾ। ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਸ ਸ਼ੋਅ ਨੂੰ ਹੋਸਟ ਕਰਨਗੇ। ਇਸ ਸ਼ੋਅ ਚ ਸਲਮਾਨ ਖ਼ਾਨ ਸਿਰਫ ਦੋ ਹੀ ਦਿਨ ਹੋਸਟ ਕਰਦੇ ਹੋਏ ਦਿਖਾਈ ਦੇਣਗੇ। ਪਰ ਇਨ੍ਹਾਂ ਦੋ ਦਿਨਾਂ ਲਈ ਸਲਮਾਨ ਖ਼ਾਨ ਨੇ ਟੀਮ ਤੋਂ ਕਾਫੀ ਮੋਟੀ ਰਕਮ ਮੰਗੀ ਹੈ।

 

ਐਂਟਰਟੇਨਮੈਂਟ ਪੋਰਟਲ ਫਿਲਮੀਬੀਟ ਦੀ ਖਬਰ ਮੁਤਾਬਕ ਦਬੰਗ ਖ਼ਾਨ ਨੇ ‘ਬਿੱਗ ਬਾਸ-12’ ਨੂੰ ਹੋਸਟ ਕਰਨ ਦੀ ਆਪਣੀ ਫੀਸ ਵਧਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸ਼ੋਅ ਨੂੰ ਹੋਸਟ ਕਰਨ ਲਈ ਸਲਮਾਨ ਖ਼ਾਨ ਹਰੇਕ ਐਪੀਸੋਡ ਦੇ 14 ਕਰੋੜ ਰੁਪਏ ਲੈ ਰਹੇ ਹਨ।

 

ਅਜਿਹੇ ਚ ਕਿਆਸਾਰੀਆਂ ਲਗਾਈਆਂ ਜਾ ਰਹੀਆਂ ਹਨ ਕਿ ਸਲਮਾਨ ‘ਬਿੱਗ ਬਾਸ-12’ ਲਈ ਲਗਭਗ 364 ਕਰੋੜ ਰੁਪਏ ਫੀਸ ਵਜੇਂ ਲੈਣ ਵਾਲੇ ਹਨ। ਖਬਰਾਂ ਮੁਤਾਬਕ ‘ਬਿੱਗ ਬਾਸ-12’ ਦੇ ਪਿਛਲੇ ਸੀਜ਼ਨ ਚ ਸਲਮਾਨ ਇੱਕ ਐਪੀਸੋਡ ਲਈ 11 ਕਰੋੜ ਰੁਪਏ ਲੈਂਦੇ ਸਨ।ਪਰ ਇਸ ਵਾਰ ਸਲਮਾਨ 19 ਕਰੋੜ ਰੁਪਏ ਮੰਗ ਰਹੇ ਹਨ।

 

ਸੂਤਰਾਂ ਮੁਤਾਬਕ ‘ਬਿੱਗ ਬਾਸ-12’ ਦੀ ਵੱਧਦੀ ਟੀਆਰਪੀ ਰੇਟਿੰਗ ਦੇ ਕਾਰਨ ਸਲਮਾਨ ਖ਼ਾਨ ਆਪਣੀ ਫੀਸ ਚ ਵਾਧਾ ਕਰ ਰਹੇ ਹਨ। ਪਰ ਜਦੋਂ ਸਲਮਾਨ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੁੱਝ ਵੀ ਬੋਲਣ ਤੋਂ ਨਾਂਹ ਕਰ ਦਿੱਤੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan costs Rs 300 crore for a season