ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਦ ਤੇ ਔਰਤ ਫ਼ਿਲਮ ਕਲਾਕਾਰਾਂ ਦੇ ਮਿਹਨਤਾਨੇ ’ਚ ਵੱਡਾ ਫ਼ਰਕ: ਐਮੀ ਵਿਰਕ

ਮਰਦ ਤੇ ਔਰਤ ਫ਼ਿਲਮ ਕਲਾਕਾਰਾਂ ਦੇ ਮਿਹਨਤਾਨੇ ’ਚ ਵੱਡਾ ਫ਼ਰਕ: ਐਮੀ ਵਿਰਕ

ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਐਮੀ ਵਿਰਕ ਨੇ ਅੱਜ ਇੰਕਸ਼ਾਫ਼ ਕੀਤਾ ਹੈ ਕਿ ਫ਼ਿਲਮੀ ਦੁਨੀਆ ਵਿੱਚ ਮਰਦ ਤੇ ਔਰਤ ਕਲਾਕਾਰਾਂ ਨੂੰ ਮਿਲਣ ਵਾਲੇ ਮਿਹਨਤਾਨੇ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਸਭ ਕਦੋਂ ਬਦਲੇਗਾ।

 

 

ਐਮੀ ਵਿਰਕ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਅੱਗੇ ਕਿਹਾ ਕਿ ਜਦੋਂ ਔਰਤ ਕਲਾਕਾਰਾਂ ਦੀ ਮੁੱਖ ਭੂਮਿਕਾਵਾਂ ਵਾਲੀਆਂ ਫ਼ਿਲਮਾਂ ਵੱਧ ਕਮਾਈ ਕਰਨ ਲੱਗ ਪੈਣਗੀਆਂ, ਤਦ ਅਜਿਹੇ ਹਾਲਾਤ ਬਦਲਣਗੇ।

 

 

ਐਮੀ ਵਿਰਕ ਦਾ ਪਿਛੋਕੜ ਖੇਤੀਬਾੜੀ ਨਾਲ ਸਬੰਧਤ ਰਿਹਾ ਹੈ। ਉਨ੍ਹਾਂ ਸਕੂਲ ਤੇ ਗ੍ਰੈਜੂਏਸ਼ਨ ਪੱਧਰ ਤੱਕ ਮੈਡੀਕਲ ਸਾਇੰਸ ਪੜ੍ਹੀ ਹੈ। ਉਹ ਜਦੋਂ ਸਿਰਫ਼ 18 ਸਾਲਾਂ ਦੇ ਸਨ, ਤਦ ਉਨ੍ਹਾਂ ਦਾ ਪਹਿਲਾ ਸਿੰਗਲ ਟ੍ਰੈਕ ਆ ਗਿਆ ਸੀ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੰਜਾਬੀ ਫ਼ਿਲਮ ‘ਅੰਗਰੇਜ’ ਵਿੱਚ ਕੰਮ ਕਰਨ ਦੀ ਪੇਸ਼ਕਸ਼ ਮਿਲੀ ਸੀ।

 

 

ਐਮੀ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਐਕਟਿੰਗ ਬਾਰੇ ਕੁਝ ਵੀ ਜਾਣਕਾਰੀ ਨਹੀਂ ਸੀ। ਡਾਇਰੈਕਟਰ ਜੋ ਵੀ ਆਖੀ ਗਿਆ, ਉਹ ਕਰੀ ਗਏ। ਉਨ੍ਹਾਂ ਕਿਹਾ ਕਿ ਉਹ ਆਪਣੀ ਪਸੰਦ ਦਾ ਹੀ ਖਾਂਦੇ ਹਨ ਤੇ ਮਰਜ਼ੀ ਨਾਲ ਹੀ ਕਿਤੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:There is huge difference between Male and Female Artists payments Ammy Virk