ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਦਿਨਾਂ `ਚ ਰਹੇਗੀ ਇਨ੍ਹਾਂ 5 ਵਿਆਹਾਂ ਦੀ ਚਰਚਾ

ਅਗਲੇ ਦਿਨਾਂ `ਚ ਰਹੇਗੀ ਇਨ੍ਹਾਂ 5 ਵਿਆਹਾਂ ਦੀ ਚਰਚਾ

ਅਗਲੇ ਲਗਭਗ ਇਕ ਮਹੀਨੇ ਤੱਕ ਭਾਰਤ `ਚ ਕੁਝ ਖ਼ਾਸ ਹਸਤੀਆਂ ਦੇ ਵਿਆਹਾਂ ਦੀ ਚਰਚਾ ਰਹਿ ਸਕਦੀ ਹੈ। ਉਂਝ ਤਾਂ ਮੁੱਦੇ ਹੋਰ ਵੀ ਬਹੁਤ ਹੁੰਦੇ ਹਨ, ਜਿਨ੍ਹਾਂ `ਤੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਪਰ ਉਨ੍ਹਾਂ ਦੇ ਚੱਲਦਿਆਂ ਵੀ ਦੇਸ਼ ਦੇ ਸਮਾਜ ਦਾ ਇੱਕ ਵਰਗ ਕੁਝ ਪ੍ਰਸਿੱਧ ਹਸਤੀਆਂ ਦੇ ਵਿਆਹਾਂ ਬਾਰੇ ਕੁਝ ਨਾ ਕੁਝ ਨਵਾਂ ਜ਼ਰੂਰ ਜਾਣਨਾ ਚਾਹੁੰਦਾ ਹੈ। ਉਨ੍ਹਾਂ ਲਈ ਹੀ ਇਹ ਖ਼ਬਰ ਹੈ ਕਿ ਅਗਲੇ ਕੁਝ ਦਿਨਾਂ `ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ, ਈਸ਼ਾ ਅੰਬਾਨੀ ਤੇ ਆਨੰਦ ਪਰਿਮਲ ਸਮੇਤ ਕੁੱਲ ਪੰਜ ਜੋੜੀਆਂ ਦੇ ਵਿਆਹ ਜ਼ਰੂਰ ਚਰਚਾ ਦਾ ਵਿਸ਼ਾ ਬਣੇ ਰਹਿਣਗੇ।


ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਇਟਲੀ ਦੇ ਲੇਕ ਕੋਮੋ `ਚ ਹੋਣਾ ਤੈਅ ਹੈ। ਇਹ ਵਿਆਹ ਆਉਂਦੀ 14 ਤੇ 15 ਨਵੰਬਰ ਨੂੰ ਹੋਣਾ ਹੈ। ਇਹ ਵਿਆਹ ਕੋਂਕਣੀ ਤੇ ਸਿੰਧੀ ਦੋਵੇਂ ਵਿਧੀਆਂ ਨਾਲ ਸੰਪੰਨ ਹੋਵੇਗਾ।


ਉਨ੍ਹਾਂ ਤੋਂ ਬਾਅਦ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਵਿਆਹ ਹੋਣਾ ਹੈ। ਪ੍ਰਸ਼ੰਸਕ ਹੁਣੇ ਤੋਂ ਦੋਵਾਂ ਦੇ ਵਿਆਹ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਵਿਆਹ ਆਉਂਦੀ 2 ਦਸੰਬਰ ਨੂੰ ਜੋਧਪੁਰ (ਰਾਜਸਥਾਨ) ਦੇ ਮਹਿਰਾਨਗੜ੍ਹ ਕਿਲੇ `ਚ ਹੋਣਾ ਹੈ। ਪਿੱਛੇ ਜਿਹੇ ਉਹ ਰਾਜਸਥਾਨ `ਚ ਸਨ ਤੇ ਆਪਣੇ ਵਿਆਹ ਲਈ ਕੋਈ ਢੁਕਵੀਂ ਥਾਂ ਚੁਣ ਰਹੇ ਸਨ।


ਆਉਂਦੀ 12 ਦਸੰਬਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦਾ ਵਿਆਹ ਗਿੰਨੀ ਚਤਰਥ ਨਾਲ ਹੋਣਾ ਹੈ। ਪਹਿਲਾਂ ਆਖਿਆ ਜਾ ਰਿਹਾ ਸੀ ਕਿ ਇਹ ਵਿਆਹ ਅੰਮ੍ਰਿਤਸਰ `ਚ ਹੋਣਾ ਹੈ ਪਰ ਹੁਣ ਇਹ ਵਿਆਹ ਜਲੰਧਰ `ਚ ਵੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵਿਆਹ ਦੀ ਰਿਸੈਪਸ਼ਨ 14 ਦਸੰਬਰ ਨੂੰ ਹੋਣੀ ਹੈ।


12 ਦਸੰਬਰ ਨੂੰ ਹੀ ਈਸ਼ਾ ਅੰਬਾਨੀ ਤੇ ਆਨੰਦ ਪਰਿਮਲ ਦਾ ਵੀ ਵਿਆਹ ਹੋਣਾ ਹੈ। ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਵਾਂਗ ਈਸ਼ਾ ਤੇ ਆਨੰਦ ਦਾ ਵਿਆਹ ਵੀ ਲੇਕ ਕੋਮੋ (ਇਟਲੀ) `ਚ ਹੋਣਾ ਹੈ। ਇਸ ਵਿਆਹ `ਚ ਬਾਲੀਵੁੱਡ ਤੋਂ ਲੈ ਕੇ ਖੇਡ ਤੇ ਟੈਲੀਵਿਜ਼ਨ ਖੇਤਰ ਦੀਆਂ ਅਨੇਕ ਸ਼ਖ਼ਸੀਅਤਾਂ ਦੇ ਪੁੱਜਣ ਦੀ ਆਸ ਹੈ।


‘ਨਿਊਜ਼-ਨੇਸ਼ਨ` ਮੁਤਾਬਕ ਸਾਲ 2019 ਦੇ ਅਰੰਭਲੇ ਮਹੀਨਿਆਂ ਦੌਰਾਨ ਹੀ ਪ੍ਰਤੀਕ ਬੱਬਰ ਤੇ ਪ੍ਰੋਡਿਊਸਰ ਸਾਨਯਾ ਸਾਗਰ ਦਾ ਵਿਆਹ ਹੋਣਾ ਹੈ। ਇਹ ਦੋਵੇਂ ਇੱਕ-ਦੂਜੇ ਨੂੰ ਪਿਛਲੇ ਅੱਠ ਵਰ੍ਹਿਆਂ ਤੋਂ ਜਾਣਦੇ ਹਨ ਤੇ ਹੁਣ ਉਨ੍ਹਾਂ ਵਿਆਹ ਰਚਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੀ ਮੰਗਣੀ ਇਸੇ ਵਰ੍ਹੇ 22 ਜਨਵਰੀ ਨੂੰ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These 5 marriages will be source of attraction