ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਤੱਕ ਇਨ੍ਹਾਂ ਫ਼ਿਲਮ ਕਲਾਕਾਰਾਂ ਨੂੰ ਮਿਲ ਚੁੱਕੈ ਦਾਦਾ ਸਾਹਿਬ ਫਾਲਕੇ ਪੁਰਸਕਾਰ

ਹੁਣ ਤੱਕ ਇਨ੍ਹਾਂ ਫ਼ਿਲਮ ਕਲਾਕਾਰਾਂ ਨੂੰ ਮਿਲ ਚੁੱਕੈ ਦਾਦਾ ਸਾਹਿਬ ਫਾਲਕੇ ਪੁਰਸਕਾਰ

ਦਾਦਾ ਫਾਲਕੇ ਪੁਰਸਕਾਰ ਭਾਰਤੀ ਸਿਨੇਮਾ ਦੇ ਪਿਤਾਮਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਦੇ ਨਾਂ ਤੇ ਦਿੱਤਾ ਜਾਂਦਾ ਹੈ। ਦਾਦਾ ਫਾਲਕੇ ਪੁਰਸਕਾਰ ਦੀ ਸ਼ੁਰੂਆਤ ਦਾਦਾ ਫਾਲਕੇ ਦੀ ਜਨਮ ਸ਼ਤਾਬਦੀ ਦੇ ਸਾਲ (1969) ਤੋਂ ਹੋਈ ਸੀ। ਉਸ ਵਰ੍ਹੇ ਰਾਸ਼ਟਰੀ ਫਿਲਮ ਪੁਰਸਕਾਰ ਲਈ ਆਯੋਜਿਤ 17ਵੇਂ ਸਮਾਰੋਹ ਵਿੱਚ ਪਹਿਲੀ ਵਾਰ ਇਹ ਸਨਮਾਨ ਅਭਿਨੇਤਰੀ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ। ਦੇਵਿਕਾ ਰਾਣੀ ਨੂੰ ਭਾਰਤੀ ਸਿਨੇਮਾ ਦੀ 'ਫਸਟ ਲੇਡੀ' ਵੀ ਕਿਹਾ ਜਾਂਦਾ ਹੈ।

 

 

ਇਸ ਤੋਂ ਪਹਿਲਾਂ ਕਿ ਅਸੀਂ ਦਾਦਾ ਫਾਲਕੇ ਪੁਰਸਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ, ਥੋੜ੍ਹੀ ਜਿਹੀ ਜਾਣ- ਪਛਾਣ ਦਾਦਾ ਫਾਲਕੇ ਬਾਰੇ ਵੀ ਲੈ ਲੈਣੀ ਚਾਹੀਦੀ ਹੈ। ਦਾਦਾ ਫਾਲਕੇ ਦਾ ਪੂਰਾ ਨਾਂ ਧੁੰਦੀਰਾਜ ਗੋਵਿੰਦ ਫਾਲਕੇ (30.4.1870 - 16.2.1944) ਸੀ। ਉਹ ਇੱਕ ਪ੍ਰਸਿੱਧ ਫ਼ਿਲਮ ਨਿਰਮਾਤਾ, ਨਿਰਦੇਸ਼ਕ ਅਤੇ ਪਟਕਥਾ ਲੇਖਕ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਵਿਦਿਆ ਜੇ ਜੇ ਸਕੂਲ ਆਫ ਆਰਟ ਬੰਬਈ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੇ 19-ਸਾਲਾ ਫਿਲਮ ਕਰੀਅਰ ਵਿੱਚ 95 ਫ਼ਿਲਮਾਂ ਤੇ 27 ਲਘੂ ਫ਼ਿਲਮਾਂ ਬਣਾਈਆਂ। ਉਨ੍ਹਾਂ ਦੀ ਜਨਮ ਸ਼ਤਾਬਦੀ ਤੇ ਭਾਰਤ ਸਰਕਾਰ ਨੇ ਵੀਹ ਪੈਸੇ ਦੀ ਡਾਕਟਿਕਟ ਜਾਰੀ ਕੀਤੀ ਸੀ।

 

 

ਦਾਦਾ ਫਾਲਕੇ ਪੁਰਸਕਾਰ ਸਿਨੇਮਾ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਇਹ ਪੂਰੀ ਪ੍ਰਕਿਰਿਆ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ (ਮਿਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ) ਦੇ ਅਧੀਨ ਹੁੰਦੀ ਹੈ। ਮੌਜੂਦਾ ਸਮੇਂ ਦਾਦਾ ਫਾਲਕੇ ਪੁਰਸਕਾਰ ਦੇ ਵਿਜੇਤਾ ਨੂੰ ਇਕ ਗੋਲਡਨ ਲੋਟੱਸ, ਮੈਡਲ, ਸ਼ਾਲ ਤੇ ਦਸ ਲੱਖ ਰੁਪਏ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

 

 

ਆਓ, ਹੁਣ ਅਸੀਂ 1969 ਤੋਂ ਹੁਣ ਤੱਕ ਦੇ ਦਾਦਾ ਫਾਲਕੇ ਪੁਰਸਕਾਰ ਜੇਤੂਆਂ ਬਾਰੇ ਜਾਣੀਏ:

ਜਿਵੇਂ ਕਿ ਉੱਪਰ ਕਿਹਾ ਗਿਆ ਹੈ, ਸਭ ਤੋਂ ਪਹਿਲਾ ਦਾਦਾ ਫਾਲਕੇ ਪੁਰਸਕਾਰ ਅਭਿਨੇਤਰੀ ਦੇਵਿਕਾ ਰਾਣੀ (1969, ਹਿੰਦੀ) ਨੂੰ ਦਿੱਤਾ ਗਿਆ ਸੀ।

 

 

ਉਸ ਤੋਂ ਬਾਅਦ ਤੋਂ ਕ੍ਰਮਵਾਰ ਬੀਰੇਂਦਰ ਨਾਥ ਸਿਰਕਾਰ (1970, ਬੰਗਾਲੀ), ਪ੍ਰਿਥਵੀ ਰਾਜ ਕਪੂਰ (1971, ਹਿੰਦੀ), ਪੰਕਜ ਮਲਿਕ(1972, ਬੰਗਾਲੀ, ਹਿੰਦੀ), ਰੂਪੀ ਮੇਅਰਜ਼ (ਸੁਲੋਚਨਾ,1973, ਹਿੰਦੀ), ਬੀ ਐੱਨ ਰੈੱਡੀ (1974, ਤੇਲਗੂ), ਧੀਰੇਂਦਰ ਗਾਂਗੂਲੀ (1975, ਬੰਗਾਲੀ), ਕਾਨਨ ਦੇਵੀ (1976, ਬੰਗਾਲੀ), ਨਿਤਿਨ ਬੋਸ (1977, ਬੰਗਾਲੀ, ਹਿੰਦੀ), ਰਾਏਚੰਦ ਬੋਰਾਲ (1978, ਬੰਗਾਲੀ, ਹਿੰਦੀ), ਸੋਹਰਾਬ ਮੋਦੀ (1979, ਹਿੰਦੀ), ਪੈਡੀ ਜੈਰਾਜ (1980, ਹਿੰਦੀ, ਤੈਲਗੂ), ਨੌਸ਼ਾਦ (1981, ਹਿੰਦੀ), ਐੱਲ ਵੀ ਪ੍ਰਸਾਦ (1982, ਹਿੰਦੀ, ਤਮਿਲ, ਤੇਲਗੂ), ਦੁਰਗਾ ਖੋਟੇ (1983, ਹਿੰਦੀ, ਮਰਾਠੀ), ਸੱਤਿਆਜੀਤ ਰੇ (1984, ਬੰਗਾਲੀ), ਵੀ ਸ਼ਾਂਤਾਰਾਮ (1985, ਮਰਾਠੀ, ਹਿੰਦੀ), ਬੀ ਨਾਗੀਰੈਡੀ (1986, ਤੈਲਗੂ), ਰਾਜ ਕਪੂਰ (1987, ਹਿੰਦੀ), ਅਸ਼ੋਕ ਕੁਮਾਰ (1988, ਹਿੰਦੀ), ਲਤਾ ਮੰਗੇਸ਼ਕਰ (1989,ਹਿੰਦੀ, ਮਰਾਠੀ), ਅੱਕੀਨੇਨੀ ਨਾਗੇਸ਼ਵਰ ਰਾਓ (1990, ਤੈਲਗੂ), ਭਾਲਜੀ ਪੇਂਧਰਕਰ (1991, ਮਰਾਠੀ), ਭੂਪੇਨ ਹਜ਼ਾਰਿਕਾ (1992, ਅਸਾਮੀ), ਮਜਰੂਹ ਸੁਲਤਾਨਪੁਰੀ (1993, ਹਿੰਦੀ), ਦਿਲੀਪ ਕੁਮਾਰ (1994, ਹਿੰਦੀ), ਰਾਜ ਕੁਮਾਰ (1995, ਕੰਨੜ), ਸ਼ਿਵਾਜੀ ਗਣੇਸ਼ਨ (1996, ਤਾਮਿਲ), ਕਵੀ ਪ੍ਰਦੀਪ (1997, ਹਿੰਦੀ), ਬੀ ਆਰ ਚੋਪੜਾ (1998, ਹਿੰਦੀ), ਰਿਸ਼ੀਕੇਸ਼ ਮੁਖਰਜੀ (1999, ਹਿੰਦੀ), ਆਸ਼ਾ ਭੌਂਸਲੇ (2000, ਹਿੰਦੀ, ਮਰਾਠੀ), ਯਸ਼ ਚੋਪੜਾ (2001, ਹਿੰਦੀ), ਦੇਵਾਨੰਦ 2002, ਹਿੰਦੀ), ਮ੍ਰਿਣਾਲ ਸੇਨ (2003, ਬੰਗਾਲੀ), ਅਡੂਰ ਗੋਪਾਲ ਕ੍ਰਿਸ਼ਣਨ (2004, ਮਲਿਆਲਮ), ਸ਼ਿਆਮ ਬੇਨੇਗਲ (2005, ਹਿੰਦੀ), ਤਪਨ ਸਿਨਹਾ (2006, ਹਿੰਦੀ, ਬੰਗਾਲੀ), ਮੰਨਾ ਡੇ (2007,ਬੰਗਾਲੀ, ਹਿੰਦੀ), ਵੀ ਕੇ ਮੂਰਤੀ (2008, ਹਿੰਦੀ), ਡੀ ਰਾਮਾਨਾਇਡੂ ਰਾਮਾਇਣ (2009, ਤੈਲਗੂ), ਕੇ ਬਾਲਚੰਦਰ (2010, ਤਮਿਲ, ਤੈਲਗੂ), ਸੌਮਿੱਤ੍ਰ ਚੈਟਰਜੀ (2011, ਬੰਗਾਲੀ), ਪ੍ਰਾਣ (2012, ਹਿੰਦੀ), ਗੁਲਜ਼ਾਰ (2013, ਹਿੰਦੀ), ਸ਼ਸ਼ੀ ਕਪੂਰ (2014, ਹਿੰਦੀ), ਮਨੋਜ ਕੁਮਾਰ (2015, ਹਿੰਦੀ), ਕਾਸ਼ੀਨਾਥੁਨੀ ਵਿਸ਼ਵਨਾਥ (2016, ਤੈਲਗੂ), ਵਿਨੋਦ ਖੰਨਾ (2017, ਹਿੰਦੀ), ਅਮਿਤਾਭ ਬੱਚਨ (2018, ਹਿੰਦੀ), ਅਤੇ ਰਿਤਿਕ ਰੋਸ਼ਨ 2019, ਹਿੰਦੀ) ਨੂੰ ਦਿੱਤਾ ਗਿਆ ਹੈ।

 

 

 

– – ਪ੍ਰੋ. ਨਵਸੰਗੀਤ ਸਿੰਘ

ਪ੍ਰੋ. ਨਵਸੰਗੀਤ ਸਿੰਘ

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ).

ਮੋਬਾਇਲ ਫ਼ੋਨ:  9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These Film Artists bestowed with Dada Sahib Phalke Award