ਲੰਘੇ ਦਿਨੀਂ ਅਜਿਹੀ ਖਬਰਾਂ ਸਾਹਮਣ ਆਈਆਂ ਹਨ ਜਿਥੇ ਕੋਈ ਬਾਲੀਵੁੱਡ ਅਦਾਕਾਰ ਜਾਂ ਅਦਾਕਾਰਾ ਫਿ਼ਲਮੀ ਕਰਿਅਰ ਛੱਡ ਕੇ ਖੇਤੀਬਾੜੀ ਚ ਲੱਗ ਗਿਆ। ਹਾਲ ਹੀ ਚ ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਸੜਕ ਤੇ ਸਬਜ਼ੀ ਵੇਚਦੀ ਨਜ਼ਰ ਆਈ। ਇਹ ਫ਼ੋਟੋ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅਦਾ ਸ਼ਰਮਾ ਦਾ ਇਹ ਹਾਲ ਦੇਖ ਕੇ ਹਰੇਕ ਕੋਈ ਹੈਰਾਨ ਹੋ ਗਿਆ ਹੈ।
ਚਹੁੰ ਪਾਸੇ ਇਹੀ ਚਰਚਾ ਚੱਲ ਰਹੀ ਹੈ ਕਿ ਅਦਾ ਸ਼ਰਮਾ ਦਾ ਅਚਾਨਕ ਇਹ ਹਾਲ ਕਿਵੇਂ ਹੋ ਗਿਆ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਹਨ।
ਦਰਅਸਲ ਇਹ ਸਭ ਕੁੱਝ ਅਦਾ ਸ਼ਰਮਾ ਨੇ ਜਾਨਬੁੱਝ ਕੇ ਕੀਤਾ ਹੈ, ਉਹ ਵੀ ਇੱਕ ਹਾਲੀਵੁੱਡ ਦੀ ਫਿਲਮ ਦੇ ਆਡੀਸ਼ਨ ਲਈ।
ਖ਼ਬਰਾਂ ਦੀ ਮੰਨੀਏ ਤਾਂ ਅਦਾ ਦਾ ਇਹ ਲੁੱਕ ਇੱਕ ਹਾਲੀਵੁੱਡ ਫਿ਼ਲਮ ਦੇ ਸਕਰੀਨ ਟੈਸਟ ਲਈ ਸੀ। ਖੁੱਲੇ੍ਹ ਵਾਲ, ਸੂਤੀ ਗੰਦੀ ਸਾੜੀ ਅਤੇ ਸਾਵਲੀ ਚਮੜੀ ਚ ਅਦਾ ਨੂੰ ਪਛਾਣ ਪਾਉਣਾ ਬੇਹੱਦ ਮੁਸ਼ਕਿਲ ਹੈ। ਪਰ ਅਦਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੇ ਕੰਮ ਨੂੱ ਲੈ ਕੇ ਕਿੰਨੀ ਉਤਸ਼ਾਹਿਤ ਹਨ। ਤਾਂ ਹੀ ਉਨ੍ਹਾਂ ਨੇ ਇਹ ਦਿੱਖ ਅਪਣਾਈ ਹੈ।
ਦੱਸਣਯੋਗ ਹੈ ਕਿ ਅਦਾ ਸ਼ਰਮਾ ਨੇ ਆਪਣਾ ਫਿ਼ਲਮੀ ਸਫਰ ਸਾਲ 2008 ਚ ਹਾਰਰ ਮੂਵੀ 1920 ਤੋਂ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਅਦਾ ‘ਹਮ ਹੈ ਰਾਹੀ ਕਾਰ ਕੇ’ ਅਤੇ ‘ਹਸੀ ਤੋ ਫਸੀ’ ਵਰਗੀਆਂ ਫਿ਼ਲਮਾਂ ਚ ਨਜ਼ਰ ਆ ਚੁੱਕੀ ਹਨ। ਹਾਲ ਹੀ ਚ ਉਹ ਅਦਾਕਾਰ ਵਿਦਯੁਤ ਜਮਵਾਲ ਨਾਲ ਫਿਲਮ ‘ਕਮਾਂਡੋ 2’ ਚ ਨਜ਼ਰ ਆਈ ਸਨ।