ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ’ਤੇ ਉੱਡਿਆ ਮਜ਼ਾਕ ਜਦੋਂ ਜੱਗ ਜਾਹਿਰ ਹੋਇਆ ਇਹ ਪ੍ਰੇਮੀ ਜੋੜਾ!

‘ਬਿੱਗ ਬਾਸ 12’ ਦੇ ਮੰਚ ਤੇ ਐਤਵਾਰ ਨੂੰ ਸਭ ਤੋਂ ਵੱਡਾ ਖੁਲਾਸਾ ਉਦੋਂ ਹੋਇਆ ਜਦੋਂ ਭਜਨ ਸਮਰਾਟ ਅਨੂਪ ਜਲੋਟਾ ਅਤੇ ਅਦਾਕਾਰ ਜਸਲੀਨ ਮਠਾਰੂ ਦੀ ਪ੍ਰੇਮ ਕਹਾਣੀ ਜੱਗ ਜਾਹਰ ਹੋ ਗਈ।

 

ਲੰਬੇ ਸਮੇਂ ਤੱਕ ਅਨੂਪ ਜਲੋਟਾ ਦੀ ਚੇਲੀ ਰਹੀ ਗਾਇਕਾ ਅਤੇ ਅਦਾਕਾਰਾ ਜਸਲੀਨ ਮਠਾਰੂ ਨੇ ਅੱਜ ਬਿੱਗ ਬਾਸ ਦੇ ਮੰਚ ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਜੋੜੀ ਨੂੰ ਅਜੀਬੋ ਗਰੀਬ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਵਿਚਾਲੇ 37 ਸਾਲਾਂ ਦਾ ਅੰਤਰ ਹੈ। 28 ਸਾਲ ਦੀ ਜਸਲੀਨ ਅਤੇ 65 ਸਾਲ ਦੇ ਅਨੂਪ ਜਲੋਟਾ ਸਾਢੇ ਤਿੰਨ ਸਾਲਾਂ ਤੋਂ ਇੱਕ ਦੂਜੇ ਦੇ ਪਿਆਰ ਚ ਹਨ। ਜਸਲੀਨ ਅਨੂਪ ਤੋਂ 37 ਸਾਲ ਛੋਟੀ ਹੈ। ਹੁਣ ਇਸ ਜੋੜੀ ਨੂੰ ਲੈ ਕੇ ਸੋਸ਼ਲ ਮੀਡੀਆ ਕਾਫੀ ਸਰਗਰਮ ਹੈ ਅਤੇ ਆਪੋ ਆਪਣੇ ਢੰਗ ਨਾਲ ਲੋਕ ਇਸ ਜੋੜੀ ਦੇ ਪਿਆਰ ਦਾ ਮਜ਼ਾਕ ਬਣਾ ਰਹੇ ਹਨ।

 

ਦੱਸਣਯੋਗ ਹੈ ਕਿ 29 ਜੁਲਾਈ 1953 ਨੂੰ ਜਨਮੇ ਅਨੂਪ ਜਲੋਟਾ ਸਾਲ 2012 ਚ ਭਾਰਤ ਸਰਕਾਰ ਵੱਲੋਂ ਪਦਮਸ਼ੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ। 37 ਸਾਲ ਛੋਟੀ ਗਰਲਫ੍ਰੈਂਡ ਨਾਲ ਅਫੇਅਰ ਦੀ ਗੱਲ ਕਬੂਲਣ ਮਗਰੋਂ ਭਜਨ ਸਮਰਾਟ ਅਨੂਪ ਜਲੋਟਾਂ ਚਰਚਾ ਚ ਹਨ। ਇਸ ਖੁਲਾਸੇ ਮਗਰੋਂ ਅਨੂਪ ਜਲੋਟਾ 24 ਘੰਟਿਆਂ ਚ ਹੀ ਵਾਇਰਲ ਹੋ ਗਏ ਹਨ। ਲੋਕ ਉਨ੍ਹਾਂ ਬਾਰੇ ਵੱਖੋ ਵੱਖਰੇ ਸ਼ੋਸ਼ਲ ਮੀਡੀਆ ਤੇ ਮਜ਼ਾਕ ਤਿਆਰ ਕਰ ਰਹੇ ਹਨ।

 

ਜਿ਼ਕਰਯੋਗ ਹੇ ਕਿ ਭਜਨ ਗਾਇਕ ਅਨੂਪ ਅਤੇ ਜਸਲੀਨ ਮਠਾਰੂ ਤੇ ਬਣੀਆਂ ਹਾਸੋਹੀਣ ਤਸਵੀਰਾਂ ਟਵਿੱਟਰ ਤੇ ਕਾਫੀ ਸੁਰਖੀਆਂ ਚ ਹਨ। ਫੈਂਜ਼ ਉਨ੍ਹਾਂ ਦੀ ਪ੍ਰੇਮ ਕਹਾਣੀ ਦੇ ਕਿੱਸੇ ਮਜ਼ੇ ਲੈ ਲੈ ਕੇ ਪੜ੍ਹ ਰਹੇ ਹਨ। ਟਵਿੱਟਰ ਤੇ ਇਨ੍ਹਾਂ ਦੋਨਾਂ ਅਨੂਪ ਜਲੋਟਾ ਅਤੇ ਉਨ੍ਹਾਂ ਦੀ ਗ੍ਰਲਫ੍ਰੈਂਡ ਜਸਲੀਨ ਨੂੰ ਲੈ ਕੇ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਲੋਕ ਇਸ ਜੋੜੀ ਦੀ ਤੁਲਨਾ ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀ ਜੋੜੀ ਨਾਲ ਕਰ ਰਹੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This is the joke of this unique couple flying across the social media