ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਜੁਨ ਕਪੂਰ ਦੇ ਪੱਠੇਦਾਰ ਡੌਲ਼ਿਆਂ ਨੂੰ ਦੇਖ ਮਲਾਇਕਾ ਅਰੋੜਾ ਨੇ ਆਖੀ ਇਹ ਗੱਲ

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਪਿਛਲੇ ਕਾਫੀ ਸਮੇਂ ਤੋਂ ਇਕ ਦੂਜੇ ਨਾਲ ਡੂੰਘੇ ਰਿਸ਼ਤੇ ਚ ਹਨ। ਅਰਬਾਜ਼ ਖ਼ਾਨ ਤੋਂ ਤਲਾਕ ਲੈਣ ਮਗਰੋਂ ਮਲਾਇਕਾ ਅਰੋੜਾ ਨੂੰ ਅਰਜੁਨ ਕਪੂਰ ਨੇ ਹੀ ਸਹਾਰਾ ਦਿੱਤਾ ਸੀ। ਹਾਲਾਂਕਿ ਮਲਾਇਕਾ ਅਰੋੜਾ ਆਪਣੇ ਸਾਬਕਾ ਪਤੀ ਅਰਬਾਜ਼ ਖ਼ਾਨ ਦੇ ਦੋ ਬੱਚਿਆਂ ਦੀ ਮਾਂ ਹੈ ਇਸ ਦੇ ਬਾਵਜੂਦ ਹੁਣ ਮਲਾਇਕਾ ਆਪਣੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

 

ਇਸ ਤੋਂ ਇਲਾਵਾ ਅਰਬਾਜ਼ ਵੀ ਮਲਾਇਕਾ ਤੋਂ ਤਲਾਕ ਲੈਣ ਮਗਰੋਂ ਆਪਣੀ ਜ਼ਿੰਦਗੀ ਚ ਇਕ ਨਵੇਂ ਪਿਆਰ ਨੂੰ ਥਾਂ ਦੇ ਚੁੱਕੇ ਹਨ। ਅਰਬਾਜ਼ ਅੱਜ ਕੱਲ੍ਹ ਇਕ ਨਾਮੀ ਸਖ਼ਸ਼ੀਅਤ ਨੂੰ ਡੇਟ ਕਰ ਰਹੇ ਹਨ। ਮਲਾਇਕਾ ਅਰੋੜਾ ਨੇ ਆਪਣੀ ਫਿਟਨਸ ਦਾ ਵੀ ਖਾਸ ਤੌਰ ਤੇ ਖਿਆਲ ਰੱਖਿਆ ਹੋਇਆ ਹੈ। ਇਹੀ ਕਾਰਨ ਹੈ ਕਿ 45 ਸਾਲ ਦੀ ਮਲਾਇਕਾ ਹਾਲੇ ਵੀ 20-22 ਸਾਲ ਦੀ ਲੜਕੀ ਵਾਂਗ ਨਜ਼ਰ ਆਉਂਦੇ ਹਨ।

 

ਮਲਾਇਕਾ ਅਰੋੜਾ ਦੇ ਹੁਣ ਦੁੱਖ ਸੁੱਖ ਦੇ ਸਾਥੀ ਬਣੇ ਅਰਜੁਨ ਕਪੂਰ ਸੋਸ਼ਲ ਮੀਡੀਆ ਤੇ ਵੀ ਇਕ ਦੂਜੇ ਨੂੰ ਕਮੈਂਟ ਕਰਦੇ ਰਹਿੰਦੇ ਹਨ। ਹਾਲ ਹੀ ਚ ਅਰਜੁਨ ਕਪੂਰ ਨੇ ਜਿੰਮ ਚ ਅਭਿਆਸ ਕਰਦਿਆਂ ਆਪਣੀ ਇਕ ਪੱਠੇਦਾਰ ਡੌਲ਼ਿਆਂ ਵਾਲੀ ਤਸਵੀਰ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਨੂੰ ਦੇਖ ਕੇ ਮਲਾਇਕਾ ਅਰੋੜਾ ਨੇ ਇਕ ਖਾਸ ਤਰ੍ਹਾਂ ਦਾ ਕਮੈਂਟ ਕੀਤਾ ਹੈ।

 

ਅਰਜੁਨ ਕਪੂਰ ਨੇ ਆਪਣੀ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ਵਾਰੀਅਰ ਮੋਡ ਆਨ। ਜਿਸ ਤੇ ਮਲਾਇਕਾ ਅਰੋੜਾ ਨੇ ਡੌਲ਼ਿਆਂ ਵਾਲੀ ਇਮੋਜੀ ਪੋਸਟ ਕੀਤੀਆਂ ਹਨ। ਜਿਸ ਕਾਰਨ ਦੋਵੇਂ ਸੋਸ਼ਲੀ ਮੀਡੀਆ ਦੇ ਕਾਫੀ ਟ੍ਰੋਲ ਹੋ ਰਹੇ ਹਨ। ਅਰਜੁਨ ਕਪੂਰ ਅੱਜ ਆਪਣੀ ਆਉਣ ਵਾਲੀ ਫ਼ਿਲਮ ਪਾਣੀਪਤ ਲਈ ਜਿੰਮ ਚ ਜ਼ਬਰਦਸਤ ਬਾਡੀ ਬਣਾ ਰਹੇ ਹਨ।

 

 

 

 
 
 
 
 
 
 
 
 
 
 
 
 

Warrior mode on !!! #panipat

A post shared by Arjun Kapoor (@arjunkapoor) on

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this is what malaika arora comment on arjun kapoor shirtless photo