ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੂਧੇ ਮੂੰਹ ਡਿੱਗੀ 300 ਕਰੋੜ 'ਚ ਬਣੀ ਆਮਿਰ ਖ਼ਾਨ ਦੀ ਠੱਗਸ ਆਫ ਹਿੰਦੋਸਤਾਨ

ਠੱਗਸ ਆਫ ਹਿੰਦੋਸਤਾਨ

ਆਮਿਰ ਖਾਨ ਦੀ ਫ਼ਿਲਮ 'ਠੱਗਸ ਆਫ ਹਿੰਦੋਸਤਾਨ' ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਆਲੋਚਕਾਂ ਤੋਂ ਦਰਸ਼ਕਾਂ ਤੱਕ ਹਰ ਕੋਈ ਇਸ ਫਿਲਮ ਦੀ ਬੁਰਾਈ ਕਰ ਰਿਹਾ ਹੈ। ਹਾਲਾਂਕਿ, ਫਿਲਮ ਨੇ 100 ਕਰੋਰ ਕਲੱਬ ਦੇ ਅੰਦਰ ਐਂਟਰੀ ਕਰ ਲਈ ਹੈ।

 

ਤਿੰਨ ਦਿਨਾਂ ਵਿਚ 101 ਕਰੋੜ ਦੀ ਕਮਾਈ  ...


ਫਿਲਮ ਨੇ ਤਿੰਨ ਦਿਨਾਂ ਵਿਚ 101 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪਰ ਇਸ ਦੇ ਨਾਲ ਫਿਲਮ ਬਾਰੇ ਬੁਰੀ ਖ਼ਬਰ ਵੀ ਆ ਰਹੀ ਹੈ। ਆਮਿਰ ਦੇ ਪ੍ਰਸ਼ੰਸਕਾਂ ਨੂੰ ਇਹ ਫ਼ਿਲਮ ਬਿਲਕੁਲ ਵੀ ਪਸੰਦ ਨਹੀਂ ਆਈ।

 

 

ਫਿਲਮ ਦੀ ਕਮਾਈ ਡਿੱਗੀ  ...


ਲਗਾਤਾਰ ਨਕਾਰਾਤਮਕ ਟਿੱਪਣੀਆਂ ਦੇ ਕਾਰਨ, ਫਿਲਮ ਦੀ ਕਮਾਈ ਪ੍ਰਭਾਵਿਤ ਹੋ ਰਹੀ ਹੈ। ਪਹਿਲੇ ਦਿਨ, ਇਸ ਫਿਲਮ ਦੀ ਕਮਾਈ 52 ਕਰੋੜ ਤੋਂ ਵੱਧ ਸੀ, ਸ਼ੁੱਕਰਵਾਰ ਨੂੰ ਫਿਲਮ ਨੇ 28 ਕਰੋੜ ਰੁਪਏ ਕਮਾਏ, ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਫਿਲਮ ਦੀ ਕਮਾਈ ਘੱਟ ਕੇ 22 ਕਰੋੜ ਰੁਪਏ ਹੋ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਕਮਾਈ ਹੋਰ ਘੱਟ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਫ਼ਿਲਮ 300 ਕਰੋੜ ਦੇ ਬਜਟ ਨੂੰ ਪੂਰਾ ਕਰ ਸਕੇਗੀ ਜਾਂ ਨਹੀਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thugs of Hindostan box office collection day 3