ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਨੂੰ ਪਸੰਦ ਨਹੀਂ ਆਇਆ ਆਮਿਰ ਖ਼ਾਨ ਦਾ ਠੱਗ ਬਣਨਾ, ਕਮਾਈ ਦੇ ਪਏ ਲਾਲੇ

ਕਿਸੇ ਨੂੰ ਪਸੰਦ ਨਹੀਂ ਆਇਆ ਆਮਿਰ ਖ਼ਾਨ ਦਾ ਠੱਗ ਬਣਨਾ

ਆਮਿਰ ਖਾਨ-ਅਮਿਤਾਭ ਬੱਚਨ ਦੀ ਫਿਲਮ 'ਠੱਗਸ ਆਫ ਹਿੰਦੋਸਤਾਨ' ਨੇ 100 ਕਰੋੜ ਕਲੱਬਾਂ 'ਚ ਐਂਟਰ ਮਾਰ ਲਈ ਹੈ। ਇਸ ਦੇ ਬਾਵਜੂਦ, ਫਿਲਮ ਦੀ ਕਮਾਈ ਰ ਦਿਨੋ-ਦਿਨ ਘਟ ਰਹੀ ਹੈ। ਦਰਸ਼ਕਾਂ ਤੇ ਆਲੋਚਕਾਂ ਦੀਆਂ ਨਕਾਰਾਤਮਕ ਟਿੱਪਣੀਆਂ ਕਰਕੇ ਫ਼ਿਲਮ ਦੀ ਕਮਾਈ ਡਿੱਗ ਰਹੀ ਹੈ। ਚੌਥੇ ਦਿਨ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ, ਫਿਲਮ ਦੀ ਕਮਾਈ ਬਹੁਤ ਘੱਟ ਸੀ ਤੇ ਫਿਲਮ ਨੇ ਕੇਵਲ 16 ਕਰੋੜ ਰੁਪਏ ਹੀ ਕਮਾਏ।

 

 

ਪਹਿਲੇ ਦਿਨ ਕਮਾਏ 52 ਕਰੋੜ ...


ਪਹਿਲੇ ਦਿਨ, ਫਿਲਮ ਨੇ 52 ਕਰੋੜ ਰੁਪਏ ਤੋਂ ਵੱਧ ਕਮਾਈ ਕੀਤੀ ਸੀ ਚੌਥੇ ਦਿਨ, ਇਸਦਾ ਕੁਲੈਕਸ਼ਨ ਸਿਰਫ 16 ਕਰੋੜ ਹੀ ਰਿਹਾ। ਬਾਕਸ ਆਫਿਸ ਇੰਡੀਆ ਡਾਟ ਕਾਮ ਅਨੁਸਾਰ, "ਠੱਗਸ ਆਫ ਹਿਦੋਸਤਾਨ" ਨੇ ਐਤਵਾਰ ਨੂੰ 16.50 ਤੋਂ 17 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ, ਫਿਲਮ ਨੇ ਚਾਰ ਦਿਨਾਂ ਵਿੱਚ 117.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

 

ਤਿੰਨ ਦਿਨਾਂ ਵਿੱਚ 101 ਕਰੋੜ  ...


ਫਿਲਮ ਨੇ ਤਿੰਨ ਦਿਨਾਂ ਵਿੱਚ 101 ਕਰੋੜ ਤੋਂ ਵੱਧ ਕਮਾਈ ਕੀਤੀ ਹੈ.. ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਫਿਲਮ ਆਪਣੇ 300 ਕਰੋੜ ਦੇ ਬਜਟ ਦੀ ਕਮਾਈ ਪੂਰੀ ਕਰ ਪਾਵੇਗੀ ਜਾ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thugs of Hindostan Box Office Collection Day 4 Aamir Khan film earns Only Rs 16 crore