ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

300 ਕਰੋੜ 'ਚ ਬਣੀ ਆਮਿਰ ਖ਼ਾਨ ਦੀ ਫ਼ਿਲਮ ਦਾ ਪੰਜਵੇਂ ਦਿਨ ਨਿਕਲਿਆ ਦਮ

ਆਮਿਰ ਖ਼ਾਨ

ਆਮਿਰ ਖਾਨ-ਅਮਿਤਾਭ ਬੱਚਨ ਦੀ ਫ਼ਿਲਮ ਠੱਗਸ ਆਫ ਹਿੰਦੋਸਤਾਨ ਦਾ ਬੁਰਾ ਹਾਲ ਹੋ ਗਿਆ ਹੈ। ਦਿਨ-ਪ੍ਰਤੀ-ਦਿਨ ਫਿਲਮ ਦੀ ਕਮਾਈ ਘਟ ਰਹੀ ਹੈ. ਦਰਸ਼ਕਾਂ ਤੇ ਆਲੋਚਕਾਂ ਦੀਆਂ ਨਕਾਰਾਤਮਕ ਟਿੱਪਣੀਆਂ ਕਰਕੇ ਫ਼ਿਲਮ ਡਿੱਗ ਰਹੀ ਹੈ. ਕਮਾਈ ਲਗਾਤਾਰ ਘੱਟ ਰਹੀ ਹੈ। ਪੰਜਵੇਂ ਦਿਨ, ਫਿਲਮ ਦੀ ਕਮਾਈ ਬਹੁਤ ਘੱਟ ਸੀ ਤੇ ਫਿਲਮ ਨੇ ਸਿਰਫ 5 ਕਰੋੜ ਰੁਪਏ ਦੀ ਕਮਾਈ ਕੀਤੀ। ਬਾਕਸ ਆਫਿਸ ਇੰਡੀਆ ਡਾਟ ਕਾਮ ਅਨੁਸਾਰ, ਫਿਲਮ ਨੇ ਸੋਮਵਾਰ ਨੂੰ 5 ਕਰੋੜ ਰੁਪਏ ਕਮਾਏ।

 

300 ਕਰੋੜ ਦੀ ਫ਼ਿਲਮ ...

 

 

ਪਹਿਲੇ ਦਿਨ, ਫਿਲਮ ਨੇ 52 ਕਰੋੜ ਰੁਪਏ ਤੋਂ ਵੱਧ ਕਮਾਈ ਕੀਤੀ ਸੀ। ਚੌਥੇ ਦਿਨ, ਇਸਦਾ ਕੁਲੈਕਸ਼ਨ ਸਿਰਫ 16 ਕਰੋੜ ਹੀ ਰਿਹਾ। ਬਾਕਸ ਆਫਿਸ ਇੰਡੀਆ ਡਾਟ ਕਾਮ ਅਨੁਸਾਰ ਐਤਵਾਰ ਨੂੰ 16.50 ਤੋਂ 17 ਕਰੋੜ ਰੁਪਏ ਵਿਚਾਲੇ ਦੀ ਕਮਾਈ ਹੋਈ ਸੀ।

 

ਤਿੰਨ ਦਿਨਾਂ 'ਚ 101 ਕਰੋੜ ਦੀ ਕਮਾਈ ਹੋਈ ...


ਫਿਲਮ ਨੇ ਤਿੰਨ ਦਿਨਾਂ ਵਿੱਚ 101 ਕਰੋੜ ਤੋਂ ਵੱਧ ਕਮਾਈ ਕੀਤੀ ਸੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਫ਼ਿਲਮ ਆਪਣੇ 300 ਕਰੋੜ ਦੇ ਬਜਟ ਨੂੰ ਪੂਰਾ ਕਰ ਸਕੇਗੀ ਜਾਂ ਫਿਰ ਨੁਕਸਾਨ ਝੱਲਣਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thugs Of Hindostan Box Office Collection Day 5 Aamir Khan Film Earns Only Rs 5 Crore on Monday