ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਈਗਰ ਸ਼ਰਾਫ ਨੇ 'ਬਾਗੀ 3' ਦੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸ਼ੇਅਰ

ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਆਉਣ ਵਾਲੀ ਫ਼ਿਲਮ 'ਬਾਗੀ 3', 6 ਮਾਰਚ ਨੂੰ ਬਾਕਸ ਆਫਿਸ 'ਤੇ ਦਸਤਕ ਦੇਣ ਵਾਲੀ ਹੈ ਅਤੇ ਜਿਹਾ ਲੱਗਦਾ ਹੈ ਕਿ ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਦੇ ਮੁੱਖ ਅਭਿਨੇਤਾ ਟਾਈਗਰ ਨੂੰ ਵੀ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

 

ਟਾਈਗਰ ਨੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਇਕ ਸੀਨ ਵਾਲੀ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, "ਬਸ ਅਜੇ ਦੋ ਦਿਨ ਹੋਰ। ਹੈਸ਼ਟੈਗ ਬਾਗੀ3।"

 

 

ਅਹਿਮਦ ਖ਼ਾਨ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿੱਚ ਟਾਈਗਰ ਤੋਂ ਇਲਾਵਾ ਜੈਕੀ ਸ਼ਰਾਫ, ਸ਼ਰਧਾ ਕਪੂਰ, ਅੰਕਿਤਾ ਲੋਖੰਡੇ, ਰਿਤੇਸ਼ ਦੇਸ਼ਮੁਖ, ਆਸ਼ੂਤੋਸ਼ ਰਾਣਾ ਅਤੇ ਚੰਕੀ ਪਾਂਡੇ ਵੀ ਹਨ।

 

ਸਾਜਿਦ ਨਾਡੀਆਡਵਾਲਾ ਵੱਲੋਂ ਨਿਰਮਿਤ ਇਹ ਫ਼ਿਲਮ ਐਕਸ਼ਨ, ਰੋਮਾਂਚ, ਭਾਵਨਾ ਨਾਲ ਭਰੀ ਹੈ। ਫ਼ਿਲਮ ਦਾ ਟ੍ਰੇਲਰ 6 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਦਰਸ਼ਕਾਂ ਨੂੰ ਜ਼ਬਰਦਸਤ ਐਕਸ਼ਨ ਦੀ ਝਲਕ ਵੇਖਣ ਨੂੰ ਮਿਲੀ ਸੀ। ਇਸ ਨੂੰ ਹੁਣ ਤੱਕ 70 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।
 

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tiger Shroff Desperately Waiting For Baaghi 3 Know The Reason Why