Instagram 'ਤੇ ਪੋਸਟ ਕੀਤਾ ਆਪਣਾ ਡਾਂਸ ਵੀਡੀਓ
ਅਦਾਕਾਰ ਟਾਈਗਰ ਸ਼ਰਾਫ਼ (Tiger Shroff) ਫ਼ਿਲਮ 'ਪਦਮਾਵਤ' ਵਿੱਚ ਰਣਵੀਰ ਸਿੰਘ (Ranveer Singh) ਉੱਤੇ ਫ਼ਿਲਮਾਏ ਗਏ ਗਾਣੇ 'ਖਲੀਬਲੀ' ਉੱਤੇ ਕੁਝ ਵੱਖ ਅੰਦਾਜ਼ ਵਿੱਚ ਥਿਰਕੇ। ਟਾਈਗਰ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡੀਓ ਵਿੱਚ ਟਾਈਗਰ ਖਲੀਬਲੀ ਉੱਤੇ ਡਾਂਸ ਕਰਦੇ ਨਜ਼ਰ ਆਏ। ਪਰ ਇਸ ਉੱਤੇ ਨੱਚਣ ਦਾ ਉਨ੍ਹਾਂ ਦਾ ਅੰਦਾਜ਼ ਬਿਲਕੁਲ ਕਿੰਗ ਆਫ਼ ਪੋਪ ਮਾਈਕਲ ਜੈਕਸਨ (Michael Jackson) ਵਰਗਾ ਸੀ।
ਟਾਈਗਰ ਮਾਈਕਲ ਜੈਕਸਨ ਦੇ ਪ੍ਰਸਿੱਧ ਬਰੇਕ ਡਾਂਸਿੰਗ ਸਟਾਈਲ ਵਿੱਚ ਇਸ ਗੀਤ 'ਤੇ ਪੇਸ਼ਕਾਰੀ ਕਰਦੇ ਨਜ਼ਰ ਆਏ। ਇਸ ਵੀਡੀਓ ਦੀ ਕੈਪਸ਼ਨ ਵਿੱਚ ਟਾਈਗਰ ਨੇ ਲਿਖਿਆ ਕਿ ਵਿਸ਼ਵਾਸ ਨਹੀਂ ਹੁੰਦਾ ਕਿ ਜਿਹਾ ਹੋਏ ਨੂੰ ਨੌ ਸਾਲ ਬੀਤ ਗਏ ਹਨ। ਮੇਰਾ ਖਿਆਲ ਹੈ ਕਿ ਖਿਲਜੀ ਵੀ ਆਪਣਾ ਤਾਜ ਤੁਹਾਨੂੰ ਹੀ ਦੇ ਦਿੰਦੇ। ਰਾਜਿਆਂ ਦਾ ਰਾਜਾ ਮਾਈਕਲ ਜੈਕਸਨ।