ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਸਾਲ ਬਾਅਦ ਗੁਰਦਾਸ ਮਾਨ ਕਰ ਰਹੇ ਨੇ ਪੰਜਾਬੀ ਫ਼ਿਲਮ ਨਨਕਾਣਾ ਨਾਲ ਵਾਪਸੀ

nankana film

ਪੰਜਾਬੀ ਦਿਲਾਂ ਦੀ ਧੜਕਣ ਗੁਰਦਾਸ ਮਾਨ ਲੰਬੇ ਸਮੇਂ ਬਾਅਦ ਫਿ਼ਲਮੀ ਦੁਨੀਆ 'ਚ ਵਾਪਸੀ ਕਰਨ ਜਾ ਰਹੇ ਹਨ.  ਮਾਨ ਨੇ ਆਪਣੀ ਨਵੀਂ ਆਉਣ ਵਾਲੀ ਪੰਜਾਬੀ ਫ਼ਿਲਮ ਨਨਕਾਣਾ ਬਾਰੇ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ. ਫਿ਼ਲਮ ਦਾ ਟ੍ਰੇਲਰ ਕੱਲ੍ਹ ਯਾਨਿ 14 ਜੂਨ ਨੂੰ ਸਵੇਰੇ 10 ਵਜੇ ਰੀਲੀਜ਼ ਹੋਵੇਗਾ. ਇਸਤੋਂ ਪਹਿਲਾਂ  3 ਜੂਨ ਨੂੰ ਫਿਲਮ ਦਾ ਪੋਸਟਰ ਸਾਹਮਣੇ ਆਇਆ ਸੀ. ਜਿਸਨੂੰ ਸ਼ੇਅਰ ਕਰਦੇ ਵੇਲੇ ਗੁਰਦਾਸ ਮਾਨ ਨੇ ਨਾਲ ਲਿਖੀਆ ਸੀ ਕਿ ਰੱਬ ਖ਼ੈਰ ਕਰੇ. 

 
 
 

Raba mehar karin 🙏🏽 #Nankana first look - film releases 6th July

A post shared by Gurdas Maan (@gurdasmaanjeeyo) on

 

ਟ੍ਰੇਲਰ ਰੀਲੀਜ਼ ਬਾਰੇ ਜਾਣਕਾਰੀ ਦਿੰਦੇ ਹੋਏ ਵੀ ਮਾਨ ਨੇ ਉਮੀਦ ਕੀਤੀ ਕਿ ਲੋਕ ਇਸਨੂੰ ਪਸੰਦ ਕਰਨਗੇ. ਮਾਨ 4 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਕਿਸੇ ਫਿਲਮ  'ਚ ਨਜ਼ਰ ਆਉਣ ਵਾਲੇ ਹਨ. ਉਹਨਾਂ ਦੀ ਆਖਿਰੀ ਫਿਲਮ 2014 'ਚ ਆਈ "ਦਿਲ ਵਿਲ ਪਿਆਰ ਪਿਆਰ" ਸੀ. 2017 ਚ ਜ਼ਰੂਰ ਉਹ ਆਪਣੇ ਮਸ਼ਹੂਰ ਗੀਤ ਪੰਜਾਬ ਕਰਕੇ ਚਰਚਾ 'ਚ ਆਏ ਸਨ. ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਗੁਰਦਾਸ ਮਾਨ ਦਾ ਇਹ ਨਵਾਂ ਪ੍ਰੋਜੈਕਟ ਲੋਕਾਂ ਨੂੰ ਕਿੰਨਾ ਪਸੰਦ ਆਵੇਗਾ.  

 

Hope you like it 🙏🏽😊❤️ #nankana

A post shared by Gurdas Maan (@gurdasmaanjeeyo) on

ਫਿਲਮ ਨੂੰ ਮਾਨ ਦੀ ਪਤਨੀ ਮਨਜੀਤ ਮਾਨ ਡਾਈਰੈਕਟ ਕਰ ਰਹੇ ਨੇ ਤੇ ਅਸਿਸਟੈਂਟ ਆਡਿਟਰ ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਹਨ. ਫੀਮੇਲ ਕੋ-ਸਟਾਰ ਕਵਿਤਾ ਕੌਸ਼ਿਕ ਨੇ ਜੋ ਆਪਣੀ ਦੂਜੀ ਪੰਜਾਬੀ ਫਿਲਮ ਕਰ ਰਹੇ ਹਨ. ਇਸਤੋਂ ਪਹਿਲਾਂ ਕਵਿਤਾ ਕੌਸ਼ਿਕ, ਬੀਨੂੰ ਢਿੱਲੋਂ ਸਟਾਰਰ "ਵੇਖ ਬਾਰਾਤਾਂ ਚੱਲੀਆਂ" ਫਿਲਮ 'ਚ ਨਜ਼ਰ ਆਏ ਸਨ. "ਨਨਕਾਣਾ" 6 ਜੁਲਾਈ ਨੂੰ ਰੀਲੀਜ਼ ਹੋਵੇਗੀ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:trailor launch date announced of gurdaas maan film nankana