ਸੈਫ਼ ਅਲੀ ਖ਼ਾਨ ਕੁੱਝ ਦਿਨ ਪਹਿਲਾਂ ਅਰਬਾਜ ਖ਼ਾਨ ਦੇ ਚੈਟ ਸ਼ੋਅ ਵਿੱਚ ਪੁੱਜੇ। ਇਸ ਦੌਰਾਨ ਸੈਫ਼ ਨੇ ਕਈ ਦਿਲਚਸਪ ਗੱਲਾਂ ਦੱਸੀਆਂ ਅਤੇ ਟ੍ਰੋਲ ਕੁਮੈਂਟਸ ਦੇ ਵੀ ਜਵਾਬ ਦਿੱਤੇ। ਅਰਬਾਜ ਨੇ ਸੈਫ਼ ਨੂੰ ਕੁਮੈਂਟ ਵੀ ਪੜ੍ਹਾਏ।
ਇੱਕ ਟ੍ਰੋਲ ਨੇ ਲਿਖਿਆ ਸੀ ਕਿ ਸੈਫ਼ ਇੱਕ ਠੱਗ ਹੈ ਅਤੇ ਉਨ੍ਹਾਂ ਨੇ ਪਦਮ ਸ੍ਰੀ ਸਨਮਾਨ ਖ਼ਰੀਦਿਆ ਹੈ। ਸੈਫ਼ ਨੇ ਆਪਣੇ ਬੇਟੇ ਦਾ ਨਾਮ ਤੈਮੂਰ ਰਖਿਆ ਹੈ ਅਤੇ ਇੱਕ ਰੈਸਟੋਰੈਂਟ ਵਿੱਚ ਜਾ ਕੇ ਲੋਕਾਂ ਦੀ ਕੁੱਟਮਾਰ ਕੀਤੀ ਸੀ। ਐਕਟਿੰਗ ਵੀ ਚੰਗੀ ਨਹੀਂ ਕਰਦੇ, ਪਤਾ ਨਹੀਂ ਰੋਲ ਕਿਵੇ ਮਿਲ ਜਾਂਦੇ ਹਨ।
ਇਸ ਦਾ ਜਵਾਬ ਦਿੰਦੇ ਹੋਏ ਸੈਫ਼ ਨੇ ਕਿਹਾ ਕਿ ਉਹ ਠੱਗ ਨਹੀਂ ਹਨ। ਉਥੇ ਪਦਮ ਸ੍ਰੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੇਰੀ ਕੋਈ ਹੈਸੀਅਤ ਨਹੀਂ ਕਿ ਮੈਂ ਪਦਮ ਸ੍ਰੀ ਵਰਗੇ ਸਨਮਾਨ ਨੂੰ ਖ਼ਰੀਦ ਸਕਾਂ।
ਇਸ ਗੱਲ ਦਾ ਪਤਾ ਲਗਾਉਣ ਲਈ ਸਾਨੂੰ ਸੀਨੀਅਰ ਲੋਕਾਂ ਤੋਂ ਪੁੱਛਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਪਦਮ ਸ੍ਰੀ ਦਾ ਸਨਮਾਨ ਮੈਨੂੰ ਨਹੀਂ ਲੈਣਾ ਚਾਹੀਦਾ ਸੀ। ਫ਼ਿਲਮ ਉਦਯੋਗ ਵਿੱਚ ਅਜਿਹੇ ਲੋਕ ਹਨ ਜੋ ਮੈਨੂੰ ਬਹੁਤ ਕਾਬਲ ਸਮਝਦੇ ਹਨ ਇਸ ਲਈ ਪਦਮ ਸ੍ਰੀ ਦਿੱਤਾ।