ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਸ਼ਲ ਪੰਜਾਬੀ ਦੀ ਖ਼ੁਦਕੁਸ਼ੀ ਨੂੰ ਲੈ ਕੇ ਦੋਸਤ ਚੇਤਨ ਹੰਸਰਾਜ ਨੇ ਕੀਤਾ ਹੈਰਾਨ ਵਾਲਾ ਖੁਲਾਸਾ 

ਮਸ਼ਹੂਰ ਅਦਾਕਾਰ ਅਤੇ ਮਾਡਲ ਕੁਸ਼ਲ ਪੰਜਾਬੀ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਸਿਰਫ਼ 37 ਸਾਲਾਂ ਦਾ ਸੀ। ਕੁਸ਼ਲ ਦੀ ਲਾਸ਼ ਉਸ ਦੇ ਘਰ ਵਿੱਚ ਲਟਕਦੀ ਮਿਲੀ। ਕੁਸ਼ਲ ਨੂੰ ਉਸ ਦੀ ਖ਼ੁਦਕੁਸ਼ੀ ਤੋਂ ਬਾਅਦ ਮੁੰਬਈ ਦੇ ਭਾਭਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 

 

ਉਸ ਨੇ ਡੇਢ ਪੰਨੇ ਦਾ ਸੁਸਾਈਡ ਨੋਟ ਵੀ ਅੰਗਰੇਜ਼ੀ ਵਿੱਚ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਤਣਾਅ ਵਿੱਚ ਸੀ। ਟੀਵੀ ਅਦਾਕਾਰ ਕੁਸ਼ਲ ਪੰਜਾਬੀ ਬਾਰੇ ਉਸ ਦੇ ਕਰੀਬੀ ਦੋਸਤ ਅਤੇ ਟੀਵੀ ਅਦਾਕਾਰ ਚੇਤਨ ਹੰਸਰਾਜ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
 

 

 

 

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਚੇਤਨ ਹੰਸਰਾਜ ਨੇ ਕਿਹਾ ਕਿ ਕੁਸ਼ਲ ਦੀ ਵਿਆਹੁਤਾ ਜ਼ਿੰਦਗੀ ਚੰਗੀ ਨਹੀਂ ਚੱਲ ਰਹੀ ਸੀ ਜਿਸ ਕਾਰਨ ਉਹ ਤਣਾਅ ਵਿੱਚ ਸੀ। ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਕਰਦਿਆਂ ਚੇਤਨ ਨੇ ਕਿਹਾ ਕਿ ਹਾਂ, ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਉਹ ਆਪਣੀ ਪਤਨੀ ਤੋਂ ਵੱਖ ਹੋਣ ਕਾਰਨ ਉਦਾਸ ਸੀ ਅਤੇ ਕੁਝ ਸਮੇਂ ਤੋਂ ਬਿਮਾਰ ਸੀ। ਮੈਂ ਕੁਝ ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਸੀ। 

 

ਉਸ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ। ਮੈਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਅਜਿਹਾ ਕਦਮ ਚੁੱਕੇਗਾ। ਕੁਸ਼ਲ ਨੇ 2015 ਵਿੱਚ ਆਡਰੀ ਡਾਲੇਨ ਨਾਲ ਵਿਆਹ ਕੀਤਾ ਸੀ। ਉਸ ਦੇ ਬੇਟੇ ਦਾ ਜਨਮ ਅਪ੍ਰੈਲ 2016 ਵਿੱਚ ਹੋਇਆ ਸੀ।
 

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਬਾਂਦਰਾ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੁਸ਼ਲ ਦੇ ਘਰ ਤੋਂ ਸੁਸਾਈਡ ਨੋਟ ਮਿਲਿਆ ਸੀ। ਜਿਸ ਵਿੱਚ ਉਸ ਨੇ ਲਿਖਿਆ ਕਿ ਮੇਰੀ ਖ਼ੁਦਕੁਸ਼ੀ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਮੇਰੀ ਜਾਇਦਾਦ ਦਾ 50 ਪ੍ਰਤੀਸ਼ਤ ਮੇਰੇ ਮਾਪਿਆਂ ਅਤੇ ਭੈਣ ਵਿਚਕਾਰ ਬਰਾਬਰ ਵੰਡਿਆ ਜਾਣਾ ਚਾਹੀਦਾ ਹੈ, ਬਾਕੀ ਹਿੱਸਾ ਤਿੰਨ ਸਾਲ ਦੇ ਪੁੱਤਰ ਨੂੰ ਦਿੱਤਾ ਜਾਣਾ ਚਾਹੀਦਾ ਹੈ।

 

ਪੁਲਿਸ ਅਨੁਸਾਰ ਜਦੋਂ ਕੁਸ਼ਲ ਨੇ ਇਹ ਕਦਮ ਚੁੱਕਿਆ ਤਾਂ ਉਹ ਆਪਣੇ ਘਰ ਵਿੱਚ ਇਕੱਲਾ ਸੀ। ਉਸ ਦੀ ਪਤਨੀ ਵਿਦੇਸ਼ ਵਿੱਚ ਸੀ।

 

 
 
 
 
 
 
 
 
 
 
 
 
 

RIP ! Kushal Punjabi, we will really miss you bro 🤗🤗🙏🙏🙏 @itsme_kushalpunjabi

A post shared by Chetan Hansraj (@chetan_hansraj) on


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tv actor chetan hansraj revels on kushal punjabi commits suicide