ਟੀਵੀ ਅਦਾਕਾਰ ਪ੍ਰਤੀਸ਼ ਵੋਰਾ (Pratish Vora) ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਪ੍ਰਤੀਸ਼ ਵੋਰਾ ਦੀ ਦੋ ਸਾਲਾ ਬੇਟੀ ਦੀ ਮੌਤ ਹੋ ਗਈ ਹੈ।
ਮੀਡੀਆ ਵਿੱਚ ਆਈ ਜਾਣਕਾਰੀ ਅਨੁਸਾਰ ਉਸ ਦੀ ਬੇਟੀ ਇੱਕ ਖਿਡੌਣੇ ਨਾਲ ਖੇਡ ਰਹੀ ਸੀ ਜਦੋਂ ਉਸ ਦਾ ਇੱਕ ਛੋਟਾ ਟੁਕੜਾ ਵੱਖ ਹੋ ਕੇ ਉਸ ਦੇ ਗਲੇ ਵਿੱਚ ਜਾ ਫਸਿਆ। ਇਸ ਦੇ ਚਲਦੇ ਮਾਸੂਮ ਦੀ ਮੌਤ ਹੋ ਗਈ।
ਵੀਰਵਾਰ ਨੂੰ ਪ੍ਰਤੀਸ਼ ਸ਼ੋਅ ਦੀ ਸ਼ੂਟਿੰਗ ਕਰਨ ਵਾਲੇ ਸਨ ਪਰ ਬੇਟੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਨੇ ਸ਼ੂਟਿੰਗ ਰੱਦ ਕਰ ਦਿੱਤੀ ਅਤੇ ਰਾਜਕੋਟ ਲਈ ਰਵਾਨਾ ਹੋ ਗਏ।
ਦੱਸਣਯੋਗ ਹੈ ਕਿ ਪ੍ਰਤੀਸ਼ ਸਟਾਰ ਭਾਰਤ ਦੇ ਫੈਮਿਲੀ ਡਰਾਮਾ ਸ਼ੋਅ ਪਿਆਰ ਕਾ ਪਾਪੜ (Pyaar Ke Papad) ਵਿੱਚ ਨੰਦੂ ਗੁਪਤਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਟੀਵੀ ਸ਼ੋਅ ਤਾਰਕ ਮੇਹਤਾ ਦਾ ਉਲਟਾ ਚਸ਼ਮਾ (Taarak Mehta Ka Ooltah Chashmah) ਅਤੇ ਕਰਾਇਮ ਪੈਟਰੋਲ (Crime Patrol) ਵਿੱਚ ਵੀ ਨਜ਼ਰ ਆ ਚੁੱਕੇ ਹਨ।