ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਅਦਾਕਾਰਾ ਸੇਜਲ ਸ਼ਰਮਾ ਵੱਲੋਂ ਖ਼ੁਦਕੁਸ਼ੀ

ਟੀਵੀ ਅਦਾਕਾਰਾ ਸੇਜਲ ਸ਼ਰਮਾ ਵੱਲੋਂ ਖ਼ੁਦਕੁਸ਼ੀ

ਟੈਲੀਵਿਜ਼ਨ ਦੀ ਦੁਨੀਆ ਦੀ ਚਰਚਿਤ ਅਦਾਕਾਰਾ ਸੇਜਲ ਸ਼ਰਮਾ ਨੇ ਕੱਲ੍ਹ ਮੁੰਬਈ ਦੇ ਮੀਰਾ ਰੋਡ ਸਥਿਤ ਆਪਣੀ ਰਿਹਾਇਸ਼ਗਾਹ ਵਿਖੇ ਖ਼ੁਦਕੁਸ਼ੀ ਕਰ ਲਈ। ਸੇਜਲ ਉਂਝ ਤਾਂ ਵੀਵੋ ਫ਼ੋਨ ਦੇ ਇਸ਼ਤਿਹਾਰ ’ਚ ਸੁਪਰ–ਸਟਾਰ ਆਮਿਰ ਖ਼ਾਨ ਨਾਲ ਵੀ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਸ਼ੋਹਰਤ ਸਟਾਰ–ਪਲੱਸ ਦੇ ਲੜੀਵਾਰ ‘ਦਿਲ ਤੋ ਹੈਪੀ ਹੈ ਜੀ’ ਤੋਂ ਮਿਲੀ।

 

 

ਸੇਜਲ ਸ਼ਰਮਾ ਉਦੇਪੁਰ (ਰਾਜਸਥਾਨ) ਦੀ ਜੰਮਪਲ਼ ਸੀ। ਉਸ ਦਾ ਅੰਤਿਮ ਸਸਕਾਰ ਉਦੇਪੁਰ ’ਚ ਹੀ ਹੋਵੇਗਾ। ਉਸ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਦੇਪੁਰ ਪੁੱਜ ਚੁੱਕੀ ਹੈ। ਸੇਜਲ ਸ਼ਰਮਾ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਉਲਟ ਤਿੰਨ ਕੁ ਵਰ੍ਹੇ ਪਹਿਲਾਂ ਫ਼ਿਲਮ ਨਗਰੀ ਮੁੰਬਈ ਆ ਗਈ ਸੀ।

 

 

ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਖ਼ੁਦਕੁਸ਼ੀ–ਨੋਟ ਵੀ ਬਰਾਮਦ ਹੋਇਆ ਹੈ। ਮੁੰਬਈ ਦੀ ਫ਼ਿਲਮ ਤੇ ਟੀਵੀ ਕਲਕਾਰਾਂ ਦੀ ਦੁਨੀਆ ਹਾਲੇ ਪ੍ਰਸਿੱਧ ਅਦਾਕਾਰ ਕੁਸ਼ਲ ਪੰਜਾਬੀ ਦੀ ਖ਼ੁਦਕੁਸ਼ੀ ਦੀ ਘਟਨਾ ਨੂੰ ਭੁਲਾ ਵੀ ਨਹੀਂ ਸਕੀ ਸੀ ਕਿ ਹੁਣ ਸੇਜਲ ਸ਼ਰਮਾ ਦੀ ਖ਼ੁਦਕੁਸ਼ੀ ਦੀ ਖ਼ਬਰ ਆ ਗਈ।

 

 

ਇਸ ਘਟਾ ਤੋਂ ਬਾਅਦ ਮੁੰਬਈ ਦੀ ਮੀਰਾ ਰੋਡ ਦਾ ਪੂਰਾ ਇਲਾਕਾ ਹੈਰਾਨ–ਪਰੇਸ਼ਾਨ ਹੈ। ਚੇਤੇ ਰਹੇ ਜ਼ਿਆਦਾਤਰ ਟੀਵੀ ਕਲਾਕਾਰ ਇਸੇ ਇਲਾਕੇ ’ਚ ਹੀ ਰਹਿੰਦੇ ਹਨ। ਦਰਅਸਲ, ਜ਼ਿਆਦਾਤਰ ਟੀਵੀ ਲੜੀਵਾਰਾਂ ਦੀ ਸ਼ੂਟਿੰਗ ਇਸੇ ਇਲਾਕੇ ’ਚ ਜਾਂ ਇਸ ਦੇ ਨੇੜੇ–ਤੇੜੇ ਬਣੇ ਸਟੂਡੀਓਜ਼ ਵਿੱਚ ਹੀ ਹੁੰਦੀ ਹੈ।

 

 

ਸੇਜਲ ਸ਼ਰਮਾ ਇਸ ਵੇਲੇ ਮੀਰਾ ਰੋਡ ਉੱਤੇ ਰਾਇਲ ਨੈਸਟ ਸੁਸਾਇਟੀ ’ਚ ਆਪਣੇ ਕੁਝ ਦੋਸਤਾਂ ਨਾਲ ਰਹਿ ਰਹੀ ਸੀ। ਉਸ ਨੇ ਖ਼ੁਦਕੁਸ਼ੀ–ਨੋਟ ਵਿੱਚ ਲਿਖਿਆ ਹੈ ਕਿ ਉਹ ਨਿਜੀ ਕਾਰਨਾਂ ਕਰ ਕੇ ਅਜਿਹਾ ਕਦਮ ਚੁੱਕ ਰਹੀ ਹੈ।

 

 

ਪੁਲਿਸ ਸੂਤਰਾਂ ਮੁਤਾਬਕ ਸੇਜਲ ਆਪਣੇ ਜੀਵਨ ਵਿੱਚ ਕੁਝ ਪਰੇਸ਼ਾਨ ਸੀ ਤੇ ਅੱਜ–ਕੱਲ੍ਹ ਬਿਲਕੁਲ ਵੀ ਖ਼ੁਸ਼ ਨਹੀਂ ਰਹਿੰਦੀ ਸੀ। ਉਸ ਨੇ ਬੀਤੇ ਦਿਨੀਂ ਇਸ ਬਾਰੇ ਆਪਣੇ ਕੁਝ ਦੋਸਤਾਂ ਤੇ ਜਾਣਕਾਰਾਂ ਨਾਲ ਫ਼ੋਨ ’ਤੇ ਲੰਮੇਰੀ ਗੱਲਬਾਤ ਵੀ ਕੀਤੀ ਸੀ।

 

 

ਫ਼ਿਲਮ ਨਗਰੀ ਨਾਲ ਜੁੜੇ ਲੋਕ ਇਸ ਨੂੰ ਗਲੈਮਰ ਦੀ ਦੁਨੀਆ ਵਿੱਚ ਫਸ ਕੇ ਡੀਪ੍ਰੈਸ਼ਨ (ਘੋਰ–ਨਿਰਾਸ਼ਾ) ’ਚ ਚਲੇ ਜਾਣ ਦਾ ਮਾਮਲਾ ਮੰਨ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV Actress Sejal Sharma Commits Suicide