ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਵਸ਼ੀ ਢੋਲਕਿਆ ਨੇ Ex Boyfriend ਨਾਲ ਕੀਤਾ ‘ਹਾਟ ਡਾਂਸ’

ਟੀਵੀ ਜਗਤ ਦਾ ਡਾਂਸ ਸ਼ੋਅ ਨੱਚ ਬਲਿਏ 9 (Nach Baliye 9) ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਸ਼ੋਅ ਦਾ ਪਹਿਲਾ ਪ੍ਰੋਮੋ ਜਿੰਨਾ ਮਜ਼ੇਦਾਰ ਹੈ, ਥੀਮ ਵੀ ਓਨੀ ਹੀ ਦਿਲਚਸਪ ਹੈ। ਸਲਮਾਨ ਖ਼ਾਨ ਵਲੋਂ ਪ੍ਰੋਡੀਊਸ਼ ਕੀਤੇ ਜਾ ਰਹੇ ਇਸ ਡਾਂਸ ਸ਼ੋਅ ਚ ਇਸ ਵਾਰ ਕਿਸੇ ਸਮੇਂ ਪ੍ਰੇਮੀ-ਪ੍ਰੇਮੀਕਾ ਰਹੀ ਅਨੁਜ ਸਚਦੇਵ-ਉਰਵਸ਼ੀ ਢੋਲਕਿਆ ਦੀ ਸਾਬਕਾ ਜੋੜੀ ਡਾਂਸ ਕਰਦੇ ਹੋਏ ਨਜ਼ਰ ਆਵੇਗੀ।

 

ਟੀਵੀ ਸੀਰੀਅਲ ਕਸੌਟੀ ਜ਼ਿੰਦਗੀ ਕੀ ਦੇ ਪਹਿਲੇ ਸ਼ੋਅ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਢੋਲਕਿਆ (Urvashi Dholakia) ਕਿਸੇ ਨਾਲ ਹਾਟ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹਨ। ਉਰਵਸ਼ੀ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਨੱਚ ਬਲਿੱਏ ਚ ਆਉਣ ਦੀ ਖ਼ਬਰ ਨੂੰ ਤਸਦੀਕ ਕੀਤਾ ਹੈ।

 

ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸ਼ੋਅ ਦਾ ਟੀਜ਼ਰ ਸ਼ੇਅਰ ਕਰਦਿਆਂ ਲਿਖਿਆ, ਸਰਪ੍ਰਾਈਜ਼। ਨਵਾਂ ਸ਼ੋਅ ਨਵੀਂ ਸ਼ੁਰੂਆਤ। ਲਵ ਯੂ ਆਲ। ਇਕ ਵਾਰ ਹੋਰ ਇਹ ਵੀਡੀਓ ਸ਼ੇਅਰ ਕਰਦਿਆਂ ਉਰਵਸ਼ੀ ਨੇ ਲਿਖਿਆ- ਜਲਦ ਹੀ ਆ ਰਹੇ ਹਾਂ, ਐਕਸਾਈਟਿਡ?? ਵੀਡੀਓ ਚ ਉਰਵਸ਼ੀ ਕਹਿੰਦੀ ਹਨ- ਨੱਚ ਦੇ ਬਹਾਨੇ ਟੱਚ, ਨੋ-ਨੋ, ਫਿਰ ਉਨ੍ਹਾਂ ਦਾ ਡਾਂਸ ਪਾਰਟਰ ਅਨੁਜ ਸਚਦੇਵ ਪੁੱਛਦਾ ਹੈ ਕਿਉਂ? ਇਸ ਤੇ ਉਰਵਸ਼ੀ ਕਹਿੰਦੇ ਹਨ- ਐਕਸ ਹੋ ਇਸ ਲਈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tv actress urvashi dholakia dance with Ex Boyfriend Anuj Sachdeva in Nach Baliye 9