ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਵੱਲੋਂ ਖ਼ੁਦਕੁਸ਼ੀ

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਦੇਹਾਂਤ

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਦੇਹਾਂਤ ਹੋ ਗਿਆ ਹੈ, ਉਨ੍ਹਾਂ ਖ਼ੁਦਕੁਸ਼ੀ ਕਰ ਲਈ ਹੈ। ਉਹ 37 ਸਾਲਾਂ ਦੇ ਸਨ। ਉਨ੍ਹਾਂ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਦੀ ਲਾਸ਼ ਘਰ ਵਿੱਚ ਲਟਕਦੀ ਮਿਲੀ। ਅੰਤਿਮ ਸਸਕਾਰ ਅੱਜ ਦੁਪਹਿਰ 1:00 ਵਜੇ ਕਰ ਦਿੱਤਾ ਗਿਆ।

 

 

ਪਹਿਲਾਂ ਜਿਹੜੀਆਂ ਖ਼ਬਰਾਂ ਆਈਆਂ ਸਨ, ਉਨ੍ਹਾਂ ਵਿੱਚ ਇਹੋ ਦੱਸਿਆ ਗਿਆ ਸੀ ਕਿ ਮੌਤ ਦੇ ਕਾਰਨਾਂ ਬਾਰੇ ਹਾਲੇ ਕੁਝ ਪੱਕਾ ਪਤਾ ਨਹੀਂ ਲੱਗ ਸਕਿਆ ਹੈ।

 

 

ਆਪਣੇ ਖ਼ੁਦਕੁਸ਼ੀ ਨੋਟ 'ਚ ਕੁਸ਼ਲ ਪੰਜਾਬੀ ਲਿਖ ਕੇ ਗਏ ਹਨ ਕਿ ਉਨ੍ਹਾਂ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਉਂਝ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੀ ਗੋਰੀ ਯੂਰੋਪੀਅਨ ਪਤਨੀ ਨਾਲ ਸਬੰੰਧ ਅੱਜ–ਕੱਲ੍ਹ ਕੁਝ ਠੀਕ ਨਹੀਂ ਚੱਲ ਰਹੇ ਸਨ। ਇਹੋ ਖ਼ੁਦਕੁਸ਼ੀ ਦਾ ਵੱਡਾ ਕਾਰਨ ਹੋ ਸਕਦਾ ਹੈ।

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਵੱਲੋਂ ਖ਼ੁਦਕੁਸ਼ੀ

 

ਇਹ ਖ਼ਬਰ ਸਭ ਤੋਂ ਪਹਿਲਾਂ ਅਦਾਕਾਰ ਕਰਣਵੀਰ ਬੋਹਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ। ਕੁਸ਼ਲ ਪੰਜਾਬੀ ਤੇ ਕਰਣਵੀਰ ਦੋਵੇਂ ਦੋਸਤ ਸਨ।

 

 

ਕੁਸ਼ਲ ਪੰਜਾਬੀ ਨੂੰ ਪਿਛਲੀ ਵਾਰ ਟੀਵੀ ਲੜੀਵਾਰ ‘ਇਸ਼ਕ ਮੇਂ ਮਰ ਜਾਵਾਂ’ ’ਚ ਵੇਖਿਆ ਗਿਆ ਸੀ। ਕਰਣਵੀਰ ਬੋਹਰਾ ਨੇ ਕੁਸ਼ਲ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਬਹੁਤ ਭਾਵਨਾਤਮਕ ਪੋਸਟ ਲਿਖੀ ਹੈ – ‘ਤੇਰੇ ਅਕਾਲ–ਚਲਾਣੇ ਦੀ ਖ਼ਬਰ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਹਾਲੇ ਮੈਂ ਇਸ ਉੱਤੇ ਯਕੀਨ ਹੀ ਨਹੀਂ ਕਰ ਸਕ ਰਿਹਾ। ਮੈਨੂੰ ਪਤਾ ਹੈ ਕਿ ਤੂੰ ਜਿੱਥੇ ਵੀ ਹੋਵੇਂਗਾ, ਖ਼ੁਸ਼ ਹੋਵੇਂਗਾ। ਜਿਵੇਂ ਤੂੰ ਆਪਣੀ ਜ਼ਿੰਦਗੀ ਜੀਵੀ ਹੈ, ਉਸ ਨੇ ਮੈਨੂੰ ਕਈ ਤਰ੍ਹਾਂ ਨਾਲ ਪ੍ਰੇਰਿਤ ਕੀਤਾ ਪਰ ਮੈਨੂੰ ਕੀ ਪਤਾ ਸੀ….’

 

 

‘ਡਾਂਸਿੰਗ, ਫ਼ਿਟਨੈੱਸ, ਆੱਫ਼–ਰੋਡ ਬਾਈਕਿੰਗ, ਫ਼ਾਦਰਹੁੱਡ ਤੇ ਇਨ੍ਹਾਂ ਸਭ ਤੋਂ ਉਤਾਂਹ, ਤੇਰਾ ਮੁਸਕਰਾਉਂਦਾ ਹੋਇਆ ਚਿਹਰਾ, ਖ਼ੁਸ਼–ਮਿਜ਼ਾਜ ਸੁਭਾਅ ਤੇ ਗਰਮਜੋਸ਼… ਮੈਂ ਤੈਨੂੰ ਬਹੁਤ ਮਿਸ ਕਰਾਂਗਾ। ਤੈਨੂੰ ਸਦਾ ਇੱਕ ਅਜਿਹੇ ਵਿਅਕਤੀ ਦੇ ਤੌਰ ’ਤੇ ਚੇਤੇ ਕੀਤਾ ਜਾਵੇਗਾ, ਜਿਸ ਨੇ ਆਪਣਾ ਪੂਰਾ ਜੀਵਨ ਜੀਵਿਆ।’

 

 

ਕੁਸ਼ਲ ਪੰਜਾਬੀ ਨੇ ਇੱਕ ਯੂਰੋਪੀਅਨ ਕੁੜੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ; ਜੋ ਹੁਣ ਤਿੰਨ ਸਾਲਾਂ ਦਾ ਹੈ।

 

 

ਕੁਸ਼ਲ ਦੀ ਸ਼ੁਰੂਆਤ ਮਾੱਡਲ ਵਜੋਂ ਹੋਈ ਸੀ; ਉਹ ਕਈ ਵੱਡੀਆਂ ਫ਼ਿਲਮਾਂ ਤੇ ਟੀਵੀ ਸ਼ੋਅਜ਼ ਦਾ ਹਿੱਸਾ ਬਣਿਆ ਰਿਹਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV Artist Kushal Punjabi dies