ਅਗਲੀ ਕਹਾਣੀ

ਇਸ ਅਦਾਕਾਰਾ ਨੇ ਬਿਆਨ ਕੀਤੀ ਦਰਦਨਾਇਕ ਆਪਬੀਤੀ

ਇਸ ਅਦਾਕਾਰਾ ਨੇ ਬਿਆਨ ਕੀਤੀ ਦਰਦਨਾਇਕ ਆਪਬੀਤੀ

ਜਾਣੀ ਪਹਿਚਾਣੀ ਮਾਡਲ ਅਤੇ ਟੀਵੀ ਅਦਾਕਾਰ ਪਦਮ ਲਕਸ਼ਮੀ ਨੇ ਆਪ ਬੀਤੀ ਸੁਣਾਉਂਦੇ ਹੋਏ ਚੌਕਾਨੇ ਵਾਲੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੰਟਰਵਿਊ `ਚ ਦੱਸਿਆ ਕਿ 7 ਸਾਲ ਦੀ ਉਮਰ `ਚ ਪਹਿਲੀ ਵਾਰ ਉਸ ਨਾਲ ਛੇੜਛਾੜ ਕੀਤੀ ਗਈ ਸੀ। ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਅਨੁਸਾਰ 16 ਸਾਲ ਦੀ ਉਮਰ `ਚ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।


ਪਦਮ ਲਕਸ਼ਮੀ ਅਮਰੀਕਾ ਟੀਵੀ ਦੀ ਇਕ ਸੇਲੀਬ੍ਰਿਟੀ, ਲੇਖਿਕਾ, ਅਦਾਕਾਰਾ ਅਤੇ ਮਾਡਲ ਹੈ। ਮੀਡੀਆ ਨੂੰ ਦਿੱਤੀ ਗਈ ਇੰਟਰਵਿਊ `ਚ ਉਸਨੇ ਦੱਸਿਆ ਕਿ ਉਹ ਜਿਸ ਦਰਦ `ਚੋਂ ਲੰਘੀ ਹੈ ਉਸ ਬਾਰੇ ਮੈਂ ਦਹਾਕਿਆਂ ਤੱਕ ਕਿਸੇ ਨੂੰ ਨਹੀਂ ਦੱਸਿਆ। ਉਹ ਇੱਥੇ ਸੁਪਰੀਮ ਕੋਰਟ ਨਾਮਜ਼ਦ ਬ੍ਰੇਟ ਕਵਾਨਾਫ `ਤੇ ਲਗੇ ਬਲਾਤਕਾਰ ਦੇ ਦੋਸ਼ ਸਬੰਧੀ ਬੋਲ ਰਹੀ ਸੀ।

 

ਉਨ੍ਹਾਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਹ ਮਹਿਜ ਸਾਲ ਦੀ ਸੀ, ਜਦੋਂ ਉਸਦਾ ਯੋਨ ਸ਼ੋਸ਼ਣ ਕੀਤਾ ਗਿਆ ਅਤੇ 16 ਸਾਲ ਦੀ ਉਮਰ `ਚ ਪਹਿਲੀ ਬਾਰ ਬਲਾਤਕਾਰ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV personality and model Padma Lakshmi said that she had been raped at age of 16