ਬਾਲੀਵੁੱਡ ਦੇ ਖਿਡਾਡੀ ਕੁਮਾਰ ਵਜੋਂ ਮਸ਼ਹੂਰ ਅਕਸ਼ੈ ਕੁਮਾਰ ਦੀ ਘਰਵਾਲੀ ਅਦਾਕਾਰਾ ਟਵਿੰਕਲ ਖੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹਨ।
ਹਾਲ ਹੀ ਵਿੱਚ ਟਵਿੰਕਲ ਖੰਨਾ ਨੇ ਇੱਕ ਪੋਸਟ ਸ਼ੇਅਰ ਕੀਤੀ ਤੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਬਾਥਰੂਮ ਚ ਡਿੱਗ ਪਈ ਹੈ ਤੇ ਉਨ੍ਹਾਂ ਨੂੰ ਸੱਟ ਲੱਗ ਗਈ ਹੈ। ਟਵਿੰਕਲ ਖੰਨਾ ਨੇ ਆਪਣੇ ਬਾਥਰੂਮ ਹਾਦਸੇ ਦੇ ਪ੍ਰਸ਼ੰਸਕਾਂ ਦਾ ਬਹੁਤ ਸ਼ਰਾਰਤੀ ਅੰਦਾਜ਼ ਚ ਦੱਸਿਆ ਹੈ ਤੇ ਇਸ ਦੀ ਤੁਲਨਾ ਪਿਆਰ ਨਾਲ ਕੀਤੀ ਹੈ।
ਟਵਿੰਕਲ ਖੰਨਾ ਲਿਖਦੀ ਹੈ ਕਿ ਜੇ ਤੁਸੀਂ ਸਵੇਰੇ ਬਾਥਰੂਮ ਚ ਡਿੱਗ ਜਾਵੇ ਤੇ ਜ਼ਖਮੀ ਹੋ ਜਾਂਦੇ ਹੋ ਤਾਂ ਇਹ ਸਵੇਰ ਤੁਹਾਡੇ ਲਈ ਯਾਦਗਾਰੀ ਬਣ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਪਿਆਰ ਚ ਤਿਲਕ ਜਾਂਦੇ ਹਾਂ ਉਸੇ ਤਰ੍ਹਾਂ ਮੈਂ ਅੱਜ ਸਵੇਰੇ ਬਾਥਰੂਮ ਚ ਤਿਲਕ ਗਈ। ਦੋਵੇਂ ਚੀਜ਼ਾਂ ਬੇਕਾਰ ਹੁੰਦੀਆਂ ਹਨ ਕਿਉਂਕਿ ਦੋਵੇਂ ਹੀ ਸਾਡੀ ਪਿੱਠ ਚ ਸੱਟ ਦਿੰਦੀਆਂ ਹਨ। ਇਸ ਖੂਬਸੂਰਤ ਸਵੇਰੇ ਨੇ ਮੈਨੂੰ ਦਿੱਤੇ ਤੋਹਫ਼ੇ ਨੂੰ ਮੈਂ ਕਦੇ ਨਹੀਂ ਭੁੱਲਾਂਗੀ। ਅਸੀਂ ਜ਼ਿੰਦਗੀ ਚ ਡਿੱਗਦੇ ਹਾਂ, ਉੱਠਦੇ ਹਾਂ ਤੇ ਡਗਮਗਾਉਂਦੇ ਹਾਂ, ਪਰ ਕਦੇ ਹਿੰਮਤ ਨਹੀਂ ਹਾਰਦੇ, ਇਹੀ ਜ਼ਿੰਦਗੀ ਹੈ।
No prizes for guessing that I have had a memorable, if slightly bruised morning today. We fall, we rise and we spout even more existential nonsense-such is life :) pic.twitter.com/MC13gT75Db
— Twinkle Khanna (@mrsfunnybones) January 30, 2020