ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Twinkle Khanna ਨੇ ਪਤੀ Akshay Kumar ਦੀ ਖ਼ਾਸ ਅੰਦਾਜ 'ਚ ਕੀਤੀ ਤਾਰੀਫ, ਫ਼ੋਟੋ ਕੀਤੀ ਸ਼ੇਅਰ

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਸ਼ਾਇਦ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੋਵੇ ਪਰ ਉਹ ਕਿਸੇ ਨਾ ਕਿਸੇ ਕਾਰਨ ਖ਼ਬਰਾਂ ਵਿੱਚ ਬਣੀ ਰਹਿੰਦੀ ਹੈ। ਟਵਿੰਕਲ ਖੰਨਾ ਦਾ ਖ਼ਬਰਾਂ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣਾ। 

 

ਜੀ ਹਾਂ, ਟਵਿੰਕਲ ਖੰਨਾ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਰਗਰਮ ਰਹਿੰਦੀ ਹੈ। ਉਹ ਅਕਸਰ ਸਮਾਜਿਕ, ਰਾਜਨੀਤਿਕ ਜਾਂ ਬਾਲੀਵੁੱਡ ਨਾਲ ਸਬੰਧਤ ਵਿਸ਼ਿਆਂ ਉੱਤੇ ਆਪਣੀ ਬੇਬਾਕੀ ਰਾਏ ਰੱਖਣ ਲਈ ਸੋਸ਼ਲ ਸਾਇਟ ਦਾ ਸਹਾਰਾ ਲੈਂਦੀ ਹੈ। ਫੈਨ ਵੀ ਟਵਿੰਕਲ ਖੰਨਾ ਉੱਤੇ ਫਿਦਾ ਹਨ। ਇਸੇ ਵਿਚਕਾਰ ਟਵਿੰਕਲ ਖੰਨਾ ਨੇ ਇੱਕ ਤਸਵੀਰ Instagram 'ਤੇ ਪੋਸਟ ਕੀਤੀ ਹੈ ਜਿਸ ਵਿੱਚ ਅਕਸ਼ੈ ਕੁਮਾਰ ਵੀ ਨਜ਼ਰ ਆ ਰਹੇ ਹਨ। ਦੋਹਾਂ ਦੇ ਹੱਥਾਂ ਵਿੱਚ ਗਲਾਸ ਹੈ।

 

ਬਲੈਕ ਐਂਡ ਵ੍ਹਾਈਟ ਤਸਵੀਰ ਨੂੰ ਸਾਂਝਾ ਕਰਦੇ ਹੋਏ ਟਵਿੰਕਲ ਖੰਨਾ ਲਿਖਦੀ ਹੈ ਕਿ ਮੇਰਾ ਗਲਾਸ ਹਮੇਸ਼ਾ ਹਾਫ ਭਰਿਆ ਰਹਿੰਦਾ ਹੈ। ਪਰ ਜਦੋਂ ਇਹ ਹੰਕ (ਅਕਸ਼ੈ ਕੁਮਾਰ) ਮੇਰੇ ਨੇੜੇ ਰਹਿੰਦਾ ਹੈ ਤਾਂ ਲੱਗਦਾ ਹੈ ਕਿ ਇਹ ਪੂਰਾ ਭਰਿਆ ਹੈ। ਇਸ ਪੋਸਟ ਨਾਲ ਟਵਿੰਕਲ ਨੇ ਉਨ੍ਹਾਂ ਦੇ ਅਤੇ ਅਕਸ਼ੈ ਵਿਚਕਾਰ ਦੀ ਸ਼ਾਨਦਾਰ ਬਾਂਡਿੰਗ ਨੂੰ ਦੱਸਿਆ ਹੈ। ਤਸਵੀਰ ਵੇਖ ਕੇ ਸਾਫ ਹੈ ਕਿ ਟਵਿੰਕਲ ਅਤੇ ਅਕਸ਼ੈ ਦੀ ਜ਼ਬਰਦਸਤ ਬਾਂਡਿੰਗ ਹੈ। ਤਸਵੀਰ ਵਿੱਚ ਦੋਹਾਂ ਦੇ ਹੱਥ ਵਿੱਚ ਗਿਲਾਸ ਹਨ ਅਤੇ ਟਵਿੰਕਲ ਕਿਸੇ ਗੱਲ ਨੂੰ ਲੈ ਕੇ ਜੀਭ ਕੱਢ ਕੇ ਅਕਸ਼ੈ ਕੁਮਾਰ ਨੂੰ ਚੜ੍ਹਾਉਂਦੀ ਨਜ਼ਰ ਆ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twinkle Khanna praise Akshay Kumar and she Share black and white photo get viarl on social media