ਲਾਸ ਏਂਜਲਸ ਦੇ ਹਾਲੀਵੁੱਡ ਐਂਡ ਹਾਈਲੈਂਡ ਸੈਂਟਰ ਦੇ ਡੌਲਬੀ ਥੀਏਟਰ ’ਚ ਅੱਜ ਆਸਕਰ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਵਰ੍ਹੇ ਵੀ ਆਸਕਰ ਦੀ ਮੇਜ਼ਬਾਨੀ ਕਰਨ ਵਾਲਾ ਕੋਈ ਨਹੀਂ ਹੈ। ਆਸਕਰ ਲਈ ਨਾਮਜ਼ਦ 24 ਵਰਗਾਂ ’ਚ ਜ਼ਿਆਦਾਤਰ ਫ਼ਿਲਮਾਂ ਵੱਖੋ–ਵੱਖਰੇ ਵੱਕਾਰੀ ਫ਼ਿਲਮ ਪੁਰਸਕਾਰਾਂ ’ਚ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।
ਦੋ ਫ਼ਿਲਮਾਂ ‘1917’ ਅਤੇ ‘ਪੈਰਾਜ਼ਾਈਟ’ ਨੇ ਤਿੰਨ–ਤਿੰਨ ਆਸਕਰ ਪੁਰਸਕਾਰ ਜਿੱਤ ਲਏ ਹਨ।
ਮੁੱਖ ਮੁਕਾਬਲੇ ’ਚ ਟਾੱਡ ਫ਼ਿਲਿਪਸ ਵੱਲੋਂ ਨਿਰਦੇਸ਼ਿਤ ‘ਜੋਕਰ’, ਗੋਲਡਨ ਗਲੋਬ ਐਵਾਰਡ ਜੇਤੂ ਫ਼ਿਲਮ ‘1917’ (ਜਿਸ ਵਿੱਚ ਇੱਕ ਸਿੱਖ ਦੀ ਭੂਮਿਕਾ ਉੱਤੇ ਪਿੱਛੇ ਜਿਹੇ ਵਿਵਾਦ ਵੀ ਛਿੜ ਗਿਆ ਸੀ), ਕੁਇੰਟਨ ਟੈਰੇਂਟੀਨੋ ਦੀ ‘ਵੰਸ ਅਪੌਨ ਏ ਟਾਈਮ ਇਨ ਹਾਲੀਵੁੱਡ’ ਅਤੇ ਨੈਟਫ਼ਲਿਕਸ ਸਟੂਡੀਓ ਦੀ ਗੈਂਗਸਟਰ ਫ਼ਿਲਮ ‘ਦਿ ਆਇਰਿਸ਼ਮੈਨ’ ਹਨ।
ਭਾਰਤ ਦੀ ਫ਼ਿਲਮ ‘ਗਲੀ ਬੁਆਏ’, ਜਿਸ ਦਾ ਨਿਰਦੇਸ਼ਨ ਜ਼ੋਇਆ ਅਖ਼ਤਰ ਨੇ ਕੀਤਾ ਹੈ, ਆਖ਼ਰੀ ਪੰਜ ਵਿੱਚ ਸਥਾਨ ਬਣਾਉਣ ਤੋਂ ਨਾਕਾਮ ਰਹੀ ਹੈ।
ਇਸ ਵਰ੍ਹੇ ਅਕਾਦਮੀ ਦੇ ਮੈਂਬਰਾਂ ਲਈ ਫ਼ੈਸਲਾ ਲੈਣ ਵਿੱਚ ਕਾਫ਼ੀ ਔਖ ਪੇਸ਼ ਆਈ। ਪਹਿਲੀ ਵਾਰ ਆਸਕਰ ਐਵਾਰਡ ਲੈ ਕੇ ਆਉਣ ਵਾਲਿੇ ਭਾਨੂ ਅਥੱਈਆ ਸਨ; ਜਿਨ੍ਹਾਂ ਨੂੰ ਫ਼ਿਲਮ ‘ਗਾਂਧੀ’ ਲਈ ‘ਬੈਸਟ ਕਾਸਟਿਊਮ ਡਿਜ਼ਾਇਨ’ ਦੇ ਵਰਗ ਵਿੱਚ ਆਸਕਰ ਐਵਾਰਡ ਮਿਲਿਆ ਸ।
ਪਿਛਲੀ ਵਾਰ ਇਹ ਐਵਾਰਡ 2009 ’ਚ ਏਆਰ ਰਹਿਮਾਨ ਨੂੰ ਬਿਹਤਰੀਨ ਸੰਗੀਤ ਤੇ ਗੁਲਜ਼ਾਰ ਨੂੰ ਵਧੀਆ ਗੀਤਕਾਰੀ ਲਈ ਫ਼ਿਲਮ ‘ਸਲੱਮਡੌਗ ਮਿਲੀਅਨਾਇਰ’ ਲਈ ਮਿਲਿਆ ਸੀ।