ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਰਿਸ ਧਮਾਕੇ ‘ਚ ਵਾਲ–ਵਾਲ ਬਚੇ ਦੋ ਭਾਰਤੀ ਟੀਵੀ ਸਟਾਰ

ਪੈਰਿਸ ਧਮਾਕੇ ‘ਚ ਵਾਲ–ਵਾਲ ਬਚੇ ਦੋ ਭਾਰਤੀ ਟੀਵੀ ਸਟਾਰ

ਪਰਸੋਂ ਸਨਿੱਚਰਵਾਰ ਨੂੰ ਪੈਰਿਸ ਤੋਂ ਇੱਕ ਬਹੁਤ ਮਾੜੀ ਖ਼ਬਰ ਸਾਹਮਣੇ ਆਈ ਸੀ; ਜਿਸ ਨੂੰ ਜਾਣਨ ਤੋਂ ਬਾਅਦ ਸਭ ਸੁੰਨ ਹੋ ਗਏ ਸਨ। ਦਰਅਸਲ, ਉਸ ਦਿਨ, ਇੱਕ ਬੇਕਰੀ ‘ਚ ਗੈਸ ਰਿਸਣ ਤੋਂ ਬਾਅਦ ਹੋਏ ਸ਼ਕਤੀਸ਼ਾਲੀ ਧਮਾਕੇ ਦੌਰਾਨ ਅੱਗ ਬੁਝਾਉਣ ਵਾਲੇ ਦਲ ਦੇ ਦੋ ਜਵਾਨਾਂ ਸਮੇਤ ਘੱਟੋ–ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 47 ਵਿਅਕਤੀ ਜ਼ਖ਼ਮੀ ਹੋ ਗਏ ਸਨ।

 

 
 
 
 
 
 
 
 
 
 
 
 
 

Louvre you have my back literally. As much as we enjoy Paris not just as a tourist but to be there feel and fall in love with. The three simbols of Paris the louvre , the Opera House , the Eiffel .. . Extremely Sad for the gas blast and the lives lost in the misfortune . the fact that we were there just 7 mins away and felt the impact on the window as well. But we are safe and couldn’t even understand anything once in the road. Thanku Paris for being great every time and having the highest spirit. #loveparis #timelesslove #ourtravelsaga #travel #gurmeetdebina #influencer #paris #france #travelphotography #travelgram #eiffeltower #louvre #operadeparis #gallarislaffiate #gucci #fashion @guruchoudhary

A post shared by Debina Bonnerjee (@debinabon) on

 

 

ਇਸ ਘਟਨਾ ਤੋਂ ਬਾਅਦ ਟੀਵੀ ਜਗਤ ਦੀ ਮਸ਼ਹੂਰ ਜੋੜੀ ਗੁਰਮੀਤ ਚੌਧਰੀ ਤੇ ਦੇਬਿਨਾ ਬੈਨਰਜੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਸ ਦਿਨ ਉਹ ਧਮਾਕੇ ਵਾਲੀ ਥਾਂ ਤੋਂ ਸਿਰਫ਼ ਕੁਝ ਹੀ ਮੀਟਰ ਦੀ ਦੂਰੀ ‘ਤੇ ਸਨ।

 

 

ਉਨ੍ਹਾਂ ਕਿਹਾ ਕਿ ਖ਼ੁਸ਼ਕਿਸਮਤੀ ਨਾਲ ਉਹ ਦੋਵੇਂ ਵਾਲ–ਵਾਲ ਬਚ ਗਏ ਹਨ ਤੇ ਉਨ੍ਹਾਂ ਨੂੰ ਭੋਰਾ ਵੀ ਸੱਟ ਨਹੀਂ ਲੱਗੀ। ਇਸ ਬਾਰੇ ਪੁਸ਼ਟੀ ਗੁਰਮੀਤ ਨੇ ਵੀ ਕੀਤੀ। ਉਨ੍ਹਾਂ ਟਵਿਟਰ ’ਤੇ ਲਿਖਿਆ ਕਿ ਰਤਾ ਸੋਚੋ ਪੈਰਿਸ ਦੀ ਇਹ ਸਵੇਰ ਕਿਵੇਂ ਲੰਘੀ ਹੋਵੇਗੀ, ਜਦੋਂ ਮੈਂ ਆਪਣੀ ਖਿੜਕੀ ਤੋਂ ਬਾਹਰ ਝਾਕ ਕੇ ਵੇਖਿਆ। ਉਨ੍ਹਾਂ ਲੋਕਾਂ ਬਾਰੇ ਸੋਚ ਕੇ ਮੇਰਾ ਦਿਲ ਦੁਖਦਾ ਹੈ; ਜਿਨ੍ਹਾਂ ਨੇ ਇਸ ਹਾਦਸੇ ਦਾ ਸਾਹਮਣਾ ਕੀਤਾ ਹੈ। ਰੱਬ ਦਾ ਸ਼ੁਕਰ ਹੈ ਕਿ ਮੈਂ ਅਤੇ ਦੇਬਿਨਾ ਸੁਰੱਖਿਅਤ ਹਾਂ। ਅੱਜ ਕੁਝ ਵਿਰੋਧ ਪ੍ਰਦਰਸ਼ਨ ਵੀ ਚੱਲ ਰਿਹਾ ਸੀ; ਜਿਸ ਦੀ ਅੱਜ ਮੈਂ ਸਵੇਰੇ ਵਿਡੀਓ ਵੀ ਬਣਾਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indian TV Stars had a narrow escape in paris