ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Urvashi Rautela ਦਾ ਗੋਲਗੱਪੇ ਖਾਂਦੀ ਦਾ ਵੀਡੀਓ ਹੋਇਆ ਵਾਇਰਲ, ਵੇਖੋ Expressions

ਹਾਲ ਹੀ ਵਿੱਚ ਓਰਵਸੀ ਰੌਤੇਲਾ (Urvashi Rautela) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਗੋਲਗੱਪੇ ਖਾਂਦੀ ਨਜ਼ਰ ਆ ਰਹੀ ਹੈ। ਓਰਵਸੀ ਇਸ ਵੀਡੀਓ ਵਿੱਚ ਵੋਟਰ ਤੋਂ ਪੁੱਛਦੀ ਨਜ਼ਰ ਆ ਰਹੀ ਹੈ ਕਿ ਕੀ ਇਹ ਗੋਲਗੱਪੇ ਤਿੱਖੇ ਹਨ ਜਾਂ ਨਹੀਂ। 

 

ਇਹ ਵੀਡੀਓ ਓਰਵਸ਼ੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ। ਨਾਲ ਹੀ ਕਈ ਲੋਕਾਂ ਨੇ ਉਸ ਨੂੰ ਕੁਮੈਂਟ ਵੀ ਕੀਤੇ ਹਨ।

 

 

 

 

ਦੱਸਣਯੋਗ ਹੈ ਕਿ ਓਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਕਾਰਨ ਸੁਰਖ਼ੀਆਂ ਵਿੱਚ ਰਹਿੰਦੀ ਹੈ। ਆਏ ਦਿਨ ਉਹ ਕੋਈ ਨਾ ਕੋਈ ਵੀਡੀਓ ਜਾਂ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ ਜਿਸ ਨੂੰ ਇੰਸਟਾਗ੍ਰਾਮ ਉੱਤੇ ਫੈਂਸ ਨਾਲ ਸਾਂਝਾ ਕਰਦੀ ਰਹਿੰਦੀ ਹੈ। ਇਸ ਵਾਰ ਵੀ ਗੋਲਗੱਪੇ ਖਾਂਦੇ ਹੋਏ ਦਾ ਵੀਡੀਓ ਓਰਵਸ਼ੀ ਨੇ ਖੁਦ ਹੀ ਸ਼ੇਅਰ ਕੀਤਾ ਹੈ।


ਵੀਡੀਓ ਸਾਂਝੀ ਕਰਦੇ ਸਮੇਂ ਓਰਵਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਲੜਕੀਆਂ ਨੂੰ ਤਿੱਖੇ ਗੋਲਗੱਪੇ ਹੀ ਪਸੰਦ ਹੁੰਦੇ ਹਨ। ਭਈਆ ਗੋਲਗੱਪੇ ਹੋਰ ਸਪਾਇਸੀ ਬਣਾਉ। ਤੁਸੀਂ ਆਪਣੇ ਦੋਸਤਾਂ ਨੂੰ ਟੈਗ ਕਰ ਸਕਦੇ ਹੋ ਜਿਨ੍ਹਾਂ ਨੂੰ ਗੋਲਗੱਪੇ ਪਸੰਦ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Urvashi Rautela: eating Golgappe: in an event video viral on social media