ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਵਸ਼ੀ ਰੌਤੇਲਾ ਨੇ ਮੋਦੀ ਦੇ ਟਵੀਟ ਨੂੰ ਕੀਤਾ ਕਾਪੀ, ਹੋ ਗਈ ਟਰੋਲ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਦੇਸ਼-ਵਿਦੇਸ਼ 'ਚ ਲੱਖਾਂ ਪ੍ਰਸ਼ੰਸਕ ਹਨ। ਆਪਣੀ ਬੋਲਡਨੈੱਸ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਉਰਵਸ਼ੀ ਰੌਤੇਲਾ ਨੂੰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਟਰੋਲਰਾਂ ਦੀ ਖਰੀ-ਖੋਟੀ ਸੁਣਨੀ ਪੈ ਰਹੀ ਹੈ। ਉਰਵਸ਼ੀ ਨੂੰ ਆਪਣੇ ਇੱਕ ਟਵੀਟ ਲਈ ਟਰੋਲ ਕੀਤਾ ਜਾ ਰਿਹਾ ਹੈ। ਉਰਵਸ਼ੀ 'ਤੇ ਟਵਿੱਟਰ ਯੂਜਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਸ਼ਬਾਨਾ ਆਜ਼ਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਕਾਪੀ ਕੀਤਾ ਹੈ।
 

ਜ਼ਿਕਰਯੋਗ ਹੈ ਕਿ ਸਨਿੱਚਰਵਾਰ ਨੂੰ ਬਾਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਇਕ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ। ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਸ਼ਬਾਨਾ ਆਜ਼ਮੀ ਦੇ ਹਾਦਸੇ ਤੋਂ ਬਾਅਦ ਲੋਕਾਂ ਨੇ ਟਵਿੱਟਰ 'ਤੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਹੈ।

 

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਬਾਨਾ ਆਜ਼ਮੀ ਲਈ ਟਵੀਟ ਕੀਤਾ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਟਵੀਟ ਕਰਕੇ ਸ਼ਬਾਨਾ ਆਜ਼ਮੀ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਹੈ।
 

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਸ਼ਬਾਨਾ ਆਜ਼ਮੀ ਲਈ ਟਵੀਟ ਕਰਕੇ ਉਨ੍ਹਾਂ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ, ਪਰ ਇਹ ਟਵੀਟ ਉਰਵਸ਼ੀ ਲਈ ਮੁਸੀਬਤ ਬਣ ਗਿਆ ਹੈ। ਉਰਵਸ਼ੀ ਨੇ ਆਪਣੇ ਟਵੀਟ ਵਿੱਚ ਲਿਖਿਆ, "ਮੈਂ ਸ਼ਬਾਨਾ ਆਜ਼ਮੀ ਜੀ ਦੇ ਜ਼ਖਮੀ ਹੋਣ ਦੀ ਖ਼ਬਰ ਤੋਂ ਦੁਖੀ ਹਾਂ। ਮੈਂ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਦੁਆ ਕਰਦੀ ਹਾਂ।"

 

ਉਰਵਸ਼ੀ ਦੇ ਇਸ ਟਵੀਟ 'ਤੇ ਲੋਕਾਂ ਨੇ ਉਨ੍ਹਾਂ ਨੂੰ ਖਰੀ-ਖੋਟੀ ਸੁਣਾਉਣੀ ਸ਼ੁਰੂ ਕਰ ਦਿੱਤੀ। ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਟਵੀਟ 'ਚ ਅਜਿਹਾ ਕੀ ਸੀ ਜਿਸ ਕਾਰਨ ਉਰਵਸ਼ੀ ਨੂੰ ਟਰੋਲ ਹੋਣਾ ਪਿਆ।
 

ਦਰਅਸਲ, ਸ਼ਬਾਨਾ ਆਜ਼ਮੀ ਲਈ ਜਿਹੜਾ ਟਵੀਟ ਉਰਵਸ਼ੀ ਨੇ ਕੀਤਾ ਸੀ, ਉਹ ਬਿਲਕੁਲ ਉਹੀ ਟਵੀਟ ਸੀ ਜੋ ਸਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ। ਲੋਕਾਂ ਨੇ ਪੀਐਮ ਮੋਦੀ ਦੇ ਟਵੀਟ ਨੂੰ ਕਾਪੀ ਕਰਨ 'ਤੇ ਉਰਵਸ਼ੀ ਦੀ ਰੱਜ ਕੇ ਕਲਾਸ ਲਗਾਈ। ਇੱਕ ਯੂਜਰ ਨੇ ਲਿਖਿਆ, "ਅਨਪੜ੍ਹ ਲੋਕਾਂ ਦੀ ਨਿਸ਼ਾਨੀ ਕੱਟ, ਕਾਪੀ, ਪੇਸਟ ਹੈ।"

 

ਇਸ ਦੇ ਨਾਲ ਹੀ ਇਕ ਹੋਰ ਯੂਜਰ ਨੇ ਲਿਖਿਆ, "ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ਦੀ ਨਕਲ ਕਰਨ ਦੀ ਕਿਉਂ ਲੋੜ ਸੀ? ਤੁਸੀਂ ਰੀਵੀਟ ਵੀ ਕਰ ਸਕਦੇ ਸੀ।"


 

 

 

 

 

 

 

 

 

 

ਜ਼ਿਕਰਯੋਗ ਹੈ ਕਿ ਅਦਾਕਾਰੀ ਤੋਂ ਇਲਾਵਾ ਉਰਵਸ਼ੀ ਰੌਤੇਲਾ ਮਾਡਲ ਵੀ ਰਹਿ ਚੁੱਕੀ ਹੈ। ਉਰਵਸ਼ੀ ਨੇ ਫਿਲਮ ‘ਸਿੰਘ ਸਾਹਿਬ ਦੀ ਗਰੇਟ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2016 ਵਿੱਚ ਉਸ ਨੇ ‘ਸਨਮ ਰੇ’ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ। 2012 ਵਿੱਚ ਉਸ ਨੇ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਜਿਸ ਦੇ ਬਾਅਦ ਹੀ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪੈਰ ਧਰਿਆ। ਉਰਵਸ਼ੀ ਨੂੰ ਕਸਰਤ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਆਪਣੇ ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਫਿਟਨਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Urvashi Rautela Trolled for copies PM Narendra Modi tweet on Shabana Azmi health post