ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਘੰਟੇ ਦੇ ਸਟੇਜ ਸ਼ੋਅ ਲਈ 3 ਕਰੋੜ ਰੁਪਏ ਲਵੇਗੀ ਉਰਵਸ਼ੀ ਰੌਤੇਲਾ

ਮਿਸ ਇੰਡੀਆ ਤੋਂ ਲੈ ਕੇ ਬਾਲੀਵੁੱਡ ਤਕ ਦਾ ਸਫਰ ਤੈਅ ਕਰਨ ਵਾਲੀ ਉਰਵਸ਼ੀ ਰੌਤੇਲਾ ਲਈ ਅਗਲੇ ਸਾਲ ਦੀ ਸ਼ੁਰੂਆਤ ਕਰੋੜਾਂ ਰੁਪਏ ਦੇ ਗਿਫਟ ਨਾਲ ਹੋਣ ਜਾ ਰਹੀ ਹੈ। ਰਿਪੋਰਟ ਮੁਤਾਬਿਕ ਉਰਵਸ਼ੀ ਨਵੇਂ ਸਾਲ ਮੌਕੇ ਸਿਰਫ 1 ਘੰਟੇ ਦੀ ਡਾਂਸ ਪਰਫਾਰਮੈਂਸ ਲਈ 3 ਕਰੋੜ ਰੁਪਏ ਲਵੇਗੀ। ਭਾਰਤ 'ਚ ਇੱਕ ਘੰਟੇ ਦੀ ਪਰਫਾਰਮੈਂਸ ਲਈ ਇਸ ਤੋਂ ਪਹਿਲਾਂ ਕਿਸੇ ਬਾਲੀਵੁੱਡ ਸਟਾਰ ਨੇ ਇੰਨਾ ਪੈਸਾ ਨਹੀਂ ਲਿਆ ਹੈ।
 

ਉਰਵਸ਼ੀ ਨੂੰ ਮਿਲਣ ਵਾਲੀ ਇਹ ਰਕਮ ਆਪਣੇ ਆਪ 'ਚ ਇੱਕ ਰਿਪਾਰਡ ਹੈ ਅਤੇ ਆਪਣੀ ਇੱਕ ਘੰਟੇ ਦੀ ਪਰਫਾਰਮੈਂਸ ਨਾਲ ਉਹ ਮੁੰਬਈ 'ਚ ਘਰ ਖਰੀਦ ਸਕਦੀ ਹੈ।
 

ਰਿਪੋਰਟ ਮੁਤਾਬਿਕ ਇਸ ਇਵੈਂਟ 'ਚ ਉਹ ਆਪਣੇ ਕਈ ਹਿਟ ਗੀਤਾਂ 'ਤੇ ਪਰਫਾਰਮੈਂਸ ਕਰਦੀ ਨਜ਼ਰ ਆਵੇਗੀ, ਜਿਸ 'ਚ ਡੈਡੀ ਮੰਮੀ, ਹਸੀਨੋਂ ਕਾ ਦੀਵਾਨਾ ਅਤੇ ਪਾਗਲਪੰਤੀ ਦੇ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਟੋਨੀ ਕੱਕੜ ਦੇ ਨਾਲ ਹਿੱਟ ਹੋਏ ਉਨ੍ਹਾਂ ਦੇ ਗੀਤ 'ਬਿਜਲੀ ਕੀ ਤਾਰ' ਉੱਤੇ ਵੀ ਡਾਂਸ ਕਰਦੀ ਨਜ਼ਰ ਆਵੇਗੀ।
 

ਉਰਵਸ਼ੀ ਰੌਤੇਲਾ ਨਾਲ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ ਸਲਮਾਨ ਖਾਨ

 

ਜ਼ਿਕਰਯੋਗ ਹੈ ਕਿ ਅਦਾਕਾਰੀ ਤੋਂ ਇਲਾਵਾ ਉਰਵਸ਼ੀ ਮਾਡਲ ਵੀ ਰਹਿ ਚੁੱਕੀ ਹੈ। ਉਰਵਸ਼ੀ ਨੇ ਫਿਲਮ ‘ਸਿੰਘ ਸਾਹਿਬ ਦੀ ਗਰੇਟ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2016 ਵਿੱਚ ਉਸ ਨੇ ‘ਸਨਮ ਰੇ’ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ। 2012 ਵਿੱਚ ਉਸ ਨੇ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਜਿਸ ਦੇ ਬਾਅਦ ਹੀ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪੈਰ ਧਰਿਆ। ਉਰਵਸ਼ੀ ਨੂੰ ਕਸਰਤ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਆਪਣੇ ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਫਿਟਨਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Urvashi Rautela will reportedly get around Rs 3 crore for a performance on New Year bash