ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕਰਿਸ਼ਮਾ ਕਪੂਰ ਨੇ ਗੋਵਿੰਦਾ ਬਾਰੇ ਕੀਤਾ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ (Karisma Kapoor) ਨੇ ਇਕ ਟੀਵੀ ਸ਼ੋਅ ਦੌਰਾਨ ਆਪਣੀ ਜ਼ਿੰਦਗੀ ਦੇ ਬੀਤੇ ਪੰਨਿਆਂ ਬਾਰੇ ਖੁਲਾਸਾ ਕਰਦਿਆਂ ਦਸਿਆ ਕਿ ਉਹ ਗਵਿੰਦਾ (Govinda) ਦੀ ਬਹੁਤ ਵੱਡੀ ਫ਼ੈਨ ਹੈ। ਜਦੋਂ ਉਹ 12-13 ਸਾਲ ਦੀ ਸਨ ਤਾਂ ਉਹ ਗੋਵਿੰਦਾ ਤੋਂ ਡਾਂਸ ਸਿਖਿਆ ਕਰਦੀ ਸੀ।

 

ਕਰਿਸ਼ਮਾ ਨੇ ਕਿਹਾ ਕਿ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਕਈ ਫਿਲਮਾਂ ਚ ਗੋਵਿੰਦਾ ਵਰਗੇ ਅਦਾਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਸਿਖਾਉਂਦੇ ਸਨ ਕਿ ਅਹਿਸਾਸ ਦੇ ਨਾਲ ਕਿਵੇਂ ਡਾਂਸ ਕਰਨਾ ਹੈ।

 

ਕਰਿਸ਼ਮਾ ਕਪੂਰ ਨੇ ਅੱਗੇ ਦਸਿਆ ਕਿ ਪ੍ਰੈਕਟਿਸ ਦੌਰਾਨ ਅਸੀਂ ਡਾਂਸ ਸਟੇਪ ਅਤੇ ਘੁੰਮਣ ਦੇ ਟੈਕਨੀਕਲ ਨੁਕਤਿਆਂ ਨੂੰ ਸਿੱਖਿਆ ਕਰਦੇ ਸਨ ਪਰ ਜਦੋਂ ਫਾਈਨਲ ਟੇਕ ਦੀ ਵਾਰੀ ਆਉਂਦੀ ਤਾਂ ਉਹ ਮੈਨੂੰ ਅਹਿਸਾਸ ਦੇ ਨਾਲ ਡਾਂਸ ਕਰਨਾ ਸਿਖਾਉਂਦੇ ਸਨ।

 

ਕਰਿਸ਼ਮਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਚੀਜ਼ ਅਹਿਸਾਸ ਹੀ ਸੀ ਜਿਸ ਕਾਰਨ ਮੇਰੀ ਤੇ ਗੋਵਿੰਦਾ ਦੀ ਜੋੜੀ ਨੂੰ ਫ਼ਿਲਮਾਂ ਚ ਕਾਫੀ ਪਸੰਦ ਕੀਤਾ ਗਿਆ।

 

ਦੱਸਦੇਈਏ ਕਿ ਕਰਿਸ਼ਮਾ ਕਪੂਰ ਇਸ ਸ਼ੋਅ ਦੇ ਦੋ ਐਪੀਸੋਡਾਂ ਚ ਅਦਾਕਾਰ ਤੇ ਭੈਣ ਕਰੀਨਾ ਕਪੂਰ ਦੀ ਥਾਂ ਬਤੌਰ ਜੱਜ ਵਜੋਂ ਸ਼ਾਮਲ ਹੋਈ ਸਨ। ਕਰੀਨਾ ਕਪੂਰ ਇਸ ਡਾਂਸ ਸ਼ੋਅ ਚ ਬਤੌਰ ਜੱਜ ਵਜੋਂ ਕੰਮ ਕਰ ਰਹੀ ਹਨ।

 

ਦੱਸਣਯੋਗ ਹੈ ਕਿ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ਜੋੜੀ ਨੇ ਕਈ ਫ਼ਿਲਮਾਂ ਚ ਕੰਮ ਕੀਤਾ ਹੈ ਜਿਸ ਚ ਹੀਰੋ ਨੰਬਰ 1, ਕੁਲੀ ਨੰਬਰ 1, ਸਾਜਨ ਚਲੇ ਸਸੁਰਾਲ, ਹਸੀਨਾ ਮਾਨ ਜਾਏਗੀ, ਰਾਜਾ ਬਾਬੂ ਵਰਗੀਆਂ ਹਿੱਟ ਫ਼ਿਲਮਾਂ ਸ਼ਾਮਲ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:used to learn dancing from Govinda says Karisma Kapoor