ਅਗਲੀ ਕਹਾਣੀ

ਵਾਣੀ ਕਪੂਰ ਦਾ ਆਇਆ ਬਿਆਨ, ਕਿਉਂ ਨਹੀਂ ਕਰਨਾ ਚਾਹੁੰਦੀ ਘਮੰਡੀ ਲੋਕਾਂ ਨਾਲ ਕੰਮ

ਫ਼ਿਲਮ ਇੰਡਸਟਰੀ ਵਿੱਚ ਆਪਣੇ ਛੇ ਸਾਲਾਂ ਦੇ ਕਰੀਅਰ ਵਿੱਚ ਵਾਣੀ ਕਪੂਰ ਨੇ ਲੋਕਾਂ ਨਾਲ ਸਹੀ ਵਿਵਹਾਰ ਨੂੰ ਬਣਾਈ ਰੱਖਣ ਦੇ ਨਾਲ ਬਹੁਤ ਕੁਝ ਸਿੱਖਿਆ ਹੈ।

 

ਅਭਿਨੇਤਰੀ ਨੇ ਆਪਣੀ ਸ਼ੁਰੂਆਤ ਸਾਲ 2013 ਵਿੱਚ ਆਈ ਫ਼ਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਕੀਤੀ ਸੀ। ਤਦ ਉਸ ਨੂੰ ਤੇਲਗੂ ਫ਼ਿਲਮ ਆਹਾ ਕਲਿਆਣਮ ਵਿੱਚ ਦੇਖਿਆ ਗਿਆ ਜੋ ਕਿ ਹਿੰਦੀ ਫ਼ਿਲਮ ਬੈਂਡ ਬਾਜਾ ਬਾਰਾਤ ਦਾ ਰੀਮੇਕ ਸੀ। ਬਾਅਦ ਵਿੱਚ ਉਹ ਰਣਬੀਰ ਸਿੰਘ ਦੇ ਉਲਟ ‘ਬੇਫਿਕਰੇ’ ਵਿੱਚ ਵੀ ਨਜ਼ਰ ਆਈ। ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਵਾਰ' ਰਿਲੀਜ਼ ਹੋਣ ਵਾਲੀ ਹੈ।

 

ਵਾਨੀ ਨੇ ਦੱਸਿਆ ਕਿ ਮੈਂ ਸਿੱਖਿਆ ਹੈ ਕਿ ਤੁਹਾਨੂੰ ਮੋਟਾ ਚਮੜੀ ਰੱਖਣ ਦੀ ਬਹੁਤ ਜ਼ਰੂਰਤ ਹੈ, ਬਹੁਤ ਸਾਰਾ ਸਬਰ ਅਤੇ ਹਮੇਸ਼ਾ ਚੰਗੇ ਬਣੇ ਰਹਿਣਾ ਜ਼ਰੂਰੀ ਹੈ। ਤੁਹਾਡਾ ਰਵੱਈਆ ਸਹੀ ਹੋਣਾ ਚਾਹੀਦਾ ਹੈ। ਤੁਹਾਡਾ ਰਵੱਈਆ ਬਹੁਤ ਮਹੱਤਵਪੂਰਨ ਹੈ।

 

ਉਨ੍ਹਾਂ ਕਿਹਾ, ਮੈਂ ਖੁਸ਼ਮਿਜਾਜ ਚੰਗੇ ਲੋਕਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਦਾ ਸਕਾਰਾਤਮਕ ਰਵੱਈਆ ਹੋਵੇ। ਉਸ ਕਿਸਮ ਦੇ ਲੋਕ ਨਹੀਂ ਜੋ ਨੱਕਚੜ੍ਹੇ, ਸ਼ਿਕਾਇਤੀ ਅਤੇ ਨਖਰੇ ਦਿਖਾਉਣ ਵਾਲੇ ਹੁੰਦੇ ਹਨ। ਅਦਾਕਾਰਾ ਨੇ ਕਿਹਾ ਕਿ ਉਹ ਚੰਗੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹੈ।

 

31 ਸਾਲਾ ਅਭਿਨੇਤਰੀ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਦੇ ਨਾਲ ਸਿਧਾਰਥ ਆਨੰਦ ਦੀ ਫ਼ਿਲਮ  'ਵਾਰ' 'ਚ ਨਜ਼ਰ ਆਵੇਗੀ। ਇਹ ਫਿ਼ਲਮ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vaani Kapoor ne diya chaukane wala bayan bataya film industry mai kyu nahi karna chahti nakchadhe logon ke saath kaam