ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰੁਣ ਧਵਨ-ਸਾਰਾ ਅਲੀ ਖ਼ਾਨ ਦੀ ਫ਼ਿਲਮ 'ਕੁਲੀ ਨੰਬਰ 1' ਦੇ ਸੈੱਟ 'ਤੇ ਲੱਗੀ ਭਿਆਨਕ ਅੱਗ

ਵਰੁਣ ਧਵਨ (Varun Dhawan) ਅਤੇ ਸਾਰਾ ਅਲੀ ਖ਼ਾਨ (Sara Ali Khan) ਦੀ ਫ਼ਿਲਮ ਕੁਲੀ ਨੰਬਰ 1 (Coolie No. 1) ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਅਨੁਸਾਰ ਸ਼ੂਟਿੰਗ ਦੌਰਾਨ ਇਸ ਫ਼ਿਲਮ ਦੇ ਸੈੱਟ 'ਤੇ ਭਿਆਨਕ ਅੱਗ ਲੱਗ ਗਈ ਹੈ।

 

ਇਹ ਹਾਦਸਾ ਮੁੰਬਈ ਦੇ ਗੋਰੇਗਾਓਂ ਸਥਿਤ ਫ਼ਿਲਮੀਸਤਾਨ ਸਟੂਡੀਓ ਵਿਖੇ ਰਾਤ 12.30 ਵਜੇ ਦੇ ਕਰੀਬ ਵਾਪਰਿਆ। ਖ਼ਬਰਾਂ ਅਨੁਸਾਰ ਹਾਦਸੇ ਸਮੇਂ 15 ਕਾਮੇ ਮੌਜੂਦ ਸਨ। ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।

 

ਇਹ ਫ਼ਿਲਮ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ਫ਼ਿਲਮ ਕੁਲੀ ਨੰਬਰ 1 (1995) ਦੀ ਰੀਮੇਕ ਹੈ। ਡੇਵਿਡ ਧਵਨ ਇਸ ਸਟਾਰਰ ਫ਼ਿਲਮ ਦਾ ਰੀਮੇਕ ਵੀ ਡਾਇਰੈਕਟ ਕਰ ਰਹੇ ਹਨ ਅਤੇ ਵਾਸ਼ੂ ਭਗਨਾਨੀ ਪ੍ਰੋਡਿਊਸ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਾਰਾ ਅਲੀ ਖ਼ਾਨ ਕਰਿਸ਼ਮਾ ਕਪੂਰ ਦੇ ਚੁਲਬੁਲੇ ਅਵਤਾਰ ਵਿੱਚ ਫ਼ਿਲਮ ਦੇ ਦੋ ਗਾਣਿਆਂ ਨੂੰ ਦੁਬਾਰਾ ਕਰਨ ਜਾ ਰਹੀ ਹੈ।

 

ਵਰੁਣ ਅਤੇ ਸਾਰਾ ਦੀ ਕੈਮਿਸਟਰੀ ਨੂੰ ਵੇਖ ਕੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਵੈਸੇ ਵੀ ਦੋ ਫ਼ਿਲਮਾਂ ਤੋਂ ਬਾਅਦ ਸਾਰਾ ਅਲੀ ਖ਼ਾਨ ਬਾਲੀਵੁੱਡ ਦੀ ਧੜਕਣ ਬਣ ਚੁੱਕੀ ਹੈ।


ਦੱਸਣਯੋਗ ਹੈ ਕਿ ਫ਼ਿਲਮ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਬੈਂਕਾਕ ਵਿੱਚ ਪੂਰੀ ਹੋ ਗਈ ਹੈ। ਫ਼ਿਲਮ ਵਿੱਚ ਪਰੇਸ਼ ਰਾਵਲ, ਰਾਜਪਾਲ ਯਾਦਵ, ਜੌਨੀ ਲੀਵਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਅਗਲੇ ਸਾਲ 1 ਮਈ ਨੂੰ ਰਿਲੀਜ਼ ਹੋਵੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:varun dhawan sara ali khan films Coolie No 1 set on fire in Filmistan