ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Varun ਨੇ ਸ਼ੇਅਰ ਕੀਤੀ ਭਤੀਜੀ ਨਾਲ ਡਾਂਸ ਵੀਡੀਓ, Arjun ਨੇ ਬੁਲਾਇਆ ‘ਚਾਚੂ ਨੰਬਰ 1’

 

ਅਦਾਕਾਰ ਵਰੁਣ ਧਵਨ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਖ਼ਬਰਾਂ ਅਨੁਸਾਰ ਵਰੁਣ ਧਵਨ ਆਪਣੀ ਆਉਣ ਵਾਲੀ ਫ਼ਿਲਮ ਕੁਲੀ ਨੰਬਰ 1 ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਬੈਂਕਾਕ ਤੋਂ ਵਾਪਸ ਪਰਤ ਆਏ ਹਨ। 

 

ਵਰੁਣ ਧਵਨ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਦਾ ਵਿਸ਼ਾ  ਬਣੇ ਹੋਏ ਹਨ। ਇਨ੍ਹਾਂ ਦੋਹਾਂ ਨੂੰ ਲੰਚ ਜਾਂ ਡਿਨਰ ਡੇਟ 'ਤੇ ਕਈ ਵਾਰ ਸਪਾਟ ਕੀਤਾ ਜਾ ਚੁੱਕਾ ਹੈ। 

 

ਮੀਡੀਆ ਵਿੱਚ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਇਸ ਸਾਲ ਦੇ ਅੰਤ ਤੱਕ ਡੇਸਿਟਨੇਸ਼ਨ ਵੇਡਿੰਗ ਕਰਨ ਵਾਲੇ ਹਨ। ਹਾਲਾਂਕਿ, ਇਹ ਗੱਲ ਕਿੰਨੀ ਸੱਚ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

ਮੁੰਬਈ ਵਾਪਸ ਆਉਣ ਤੋਂ ਬਾਅਦ ਵਰੁਣ ਧਵਨ ਆਪਣੇ ਪਰਿਵਾਰ ਨਾਲ ਕਾਫ਼ੀ ਰੁੱਝੇ ਦਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਵਰੁਣ ਨੇ ਆਪਣੀ ਭਤੀਜੀ ਨਾਲ ਡਾਂਸ ਕਰਦਿਆਂ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ, ਉਸ ਦੀ ਭਾਣਜੀ ਉਸ ਦੇ ਗਲੇ ਅਤੇ ਮੋਢਿਆਂ 'ਤੇ ਬੈਠੀ ਹੈ ਅਤੇ ਨੱਚ ਰਹੀ ਹੈ।

 

 

 

ਵੀਡੀਓ ਸ਼ੇਅਰ ਕਰਦੇ ਸਮੇਂ ਵਰੁਣ ਲਿਖਦੇ ਹਨ ਕਿ ਮੈਨੇਜਰ ਦਾ ਫ਼ੋਨ ਆਇਆ। ਉਹ ਪੁੱਛ ਰਹੀ ਹੈ ਕਿ ਤੁਹਾਡਾ ਅੱਜ ਦਾ ਦਿਨ ਫ੍ਰੀ ਹੈ, ਤਾਂ ਅਸੀਂ ਅੱਜ ਮੀਟਿੰਗ ਖ਼ਤਮ ਕਰ ਲੈਂਦੇ ਹਾਂ। ਜਵਾਬ ਵਿੱਚ ਵਰੁਣ ਕਹਿੰਦੇ ਹਨ ਕਿ ਮੈਂ ਇਸ਼ਿਤਾ ਨਾਲ ਰੁੱਝਿਆ ਹੋਇਆ ਹਾਂ, ਉਹ ਮੇਰੀ ਜ਼ਿੰਦਗੀ ਦਾ ਪਿਆਰ ਹੈ।

ਜਿਵੇਂ ਹੀ ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ, ਅਰਜੁਨ ਕਪੂਰ ਨੇ ਟਿੱਪਣੀ ਕੀਤੀ ਕਿ ਇਹ ਡੈਬਿਊ ਕਰਨ ਵਾਲੀ ਹੈ? ਤੁਸੀਂ ਚਾਚੂ ਨੰਬਰ 1 ਬਣ ਗਏ ਹੋ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Varun Dhawan: Share Adorable Video: With Niece: Arjun Kapoor: Comment Chachu No 1: On Instagram