ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵਰੁਣ ਧਵਨ ਡਾਂਸ ਲਈ ਬਚਪਨ ’ਚ ਹੋਏ ਸਨ ਮਾਧੁਰੀ ਦੀਕਸ਼ਿਤ ਤੋਂ ਪ੍ਰੇਰਿਤ

ਵਰੁਣ ਧਵਨ ਤੇ ਆਲੀਆ ਭੱਟ ਫ਼ਿਲਮ ਕਲੰਕ ਵਿੱਚ

ਬਾਲੀਵੁੱਡ ਅਦਾਕਾਰ ਵਰੁਣ ਧਵਨ ਦਾ ਕਹਿਣਾ ਹੈ ਕਿ ਜਦੋਂ ਉਹ ਅੱਠ ਸਾਲ ਦੇ ਸਨ, ਤਦ ਮਾਧੁਰੀ ਦੀਕਸ਼ਿਤ ਨੂੰ ਵੇਖ ਕੇ ਉਨ੍ਹਾਂ ਨੂੰ ਡਾਂਸ ਕਰਨ ਦਾ ਚਸਕਾ ਲੱਗਾ ਸੀ। ਵਰੁਣ ਨੇ ਪਹਿਲੀ ਵਾਰ ਮਾਧੁਰੀ ਦੀਕਸ਼ਿਤ ਨਾਲ ਫ਼ਿਲਮ ‘ਕਲੰਕ’ ਵਿੱਚ ਕੰਮ ਕੀਤਾ ਹੈ।

 

 

ਖ਼ਬਰ ਏਜੰਸੀ ‘ਵਾਰਤਾ’ ਮੁਤਾਬਕ ਵਰੁਣ ਜਦੋਂ 1995 ’ਚ ਮਾਧੁਰੀ ਦੀ ਫ਼ਿਲਮ ਯਾਰਾਨਾ ਦੀ ਸ਼ੂਟਿੰਗ ਵੇਖਣ ਗਏ ਸਨ, ਤਦ ਮਾਧੁਰੀ ਉਨ੍ਹਾਂ ਨੂੰ ਆਪਣੇ ਨਾਲ ਡਾਂਸ ਕਰਨ ਲਈ ਆਖਦੇ ਸਨ, ਫਿਰ ਜਦੋਂ ਉਹ ਡਾਂਸ ਕਰਦੇ ਸਨ, ਤਾਂ ਉਨ੍ਹਾਂ ਨੂੰ ਨੰਬਰ ਵੀ ਦਿੰਦੇ ਸਨ।

 

ਵਰੁਣ ਨਾਰਾਜ਼ ਹੋ ਕੇ ਕਈ ਵਾਰ ਡਰਾਮਾ ਵੀ ਕਰਦੇ ਹੁੰਦੇ ਸਨ। ਵਰੁਣ ਨੇ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਦੇ ਗਾਣੇ ਉੱਤੇ ਵੀ ਡਾਂਸ ਕੀਤਾ ਸੀ। ਵਰੁਣ ਨੇ ਮਾਧੁਰੀ ਦੇ ਤੰਮਾ–ਤੰਮਾ ਗੀਤ ਉੱਤੇ ਨਾਚ ਕੀਤਾ ਸੀ, ਜਿਸ ਨੂੰ ਮਾਧੁਰੀ ਦੀਕਸ਼ਿਤ ਨੇ ਕਾਫ਼ੀ ਸਲਾਹਿਆ ਸੀ।

 

 

ਵਰੁਣ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨਾਲ ਕੰਮ ਕਰਦਿਆਂ ਨਰਵਸ ਸ਼ਾਇਦ ਇਸ ਕਰ ਕੇ ਨਹੀਂ ਹੋਏ ਕਿਉਂਕਿ ਉਹ ਬਚਪਨ ਤੋਂ ਉਨ੍ਹਾਂ ਨੂੰ ਵੇਖ ਰਹੇ ਹਨ। ਅਭਿਸ਼ੇਕ ਵਰਮਨ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਕਲੰਕ 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Varun Dhawan was motivated from Madhuri Dixit for dance