ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਉਹ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਦੇ ਪਿਤਾ ਸਨ। ਵੀਰੂ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਏ।
ਖ਼ਬਰਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਸ਼ਾਮ 6 ਵਜੇ ਵਿਲੇ ਪਾਰਲੇ ਪੱਛਮੀ ਦੇ ਸ਼ਮਸ਼ਾਨਘਾਟ ਚ ਕੀਤਾ ਜਾਵੇਗਾ। ਵੀਰੂ ਦੇ ਦੇਹਾਂਤ ਮਗਰੋਂ ਪੂਰੇ ਬਾਲੀਵੁੱਡ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਕਈ ਸਖ਼ਸ਼ੀਅਤਾਂ ਆਪੋ ਆਪਣਾ ਅਫ਼ਸੋਸ ਪ੍ਰਗਟਾ ਕੇ ਅਜੇ ਤੇ ਉਨ੍ਹਾਂ ਦੇ ਪਰਿਵਾਰ ਦਾ ਦੁੱਖ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੌਰਾਨ ਬਾਲੀਵੁੱਡ ਸਨੀ ਦਿਓਲ, ਬੋਬੀ ਦਿਓਲ, ਸੰਜੇ ਦੱਤ, ਸ਼ਾਹਰੁਖ ਖ਼ਾਨ, ਅਜੇ-ਕਾਜੋਲ ਦੇ ਘਰ ਅਫ਼ਸੋਸ ਪ੍ਰਗਟਾਉਣ ਪੁੱਜੇ।
ਦਸਿਆ ਜਾ ਰਿਹਾ ਹੈ ਕਿ ਵੀਰੂ ਦੇਵਗਨ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਮੁੰਬਈ ਦੇ ਸਾਤਾਕਰੂਜ਼ ਹਸਪਤਾਲ ਚ ਦਾਖਲ ਸਨ। ਹਾਲ ਹੀ ਚ ਅਜੇ ਨੇ ਪਿਤਾ ਦੀ ਸਿਹਤ ਖਰਾਬ ਹੋਣ ਕਾਰਨ ਆਪਣੀ ਆ ਰਹੀ ਨਵੀਂ ਫ਼ਿਲਮ ਦੇ ਦੇ ਪਿਆਰ ਦਾ ਪ੍ਰਚਾਰਕ ਸਮਾਗਮ ਰੱਦ ਕਰ ਦਿੱਤਾ ਸੀ।
ਵੀਰੂ ਦੇਵਗਨ ਨੂੰ ਐਕਸ਼ਨ ਫ਼ਿਲਮਾਂ ਲਈ ਪੂਰਾ ਬਾਲੀਵੁੱਡ ਜਾਣਦਾ ਹੈ। ਉਨ੍ਹਾਂ ਦੀ ਮਸ਼ਹੂਰ ਫ਼ਿਲਮਾਂ ਚ ਦਿਲਵਾਲੇ, ਹਿੱਮਤਵਾਲਾ, ਸ਼ਹਿਨਸ਼ਾਹ ਹਨ।
.