ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਹਦ ਦਿਲਚਸਪ ਹੈ ਕਿਰਨ ਤੇ ਅਨੁਪਮ ਖੇਰ ਦੀ ਲਵ-ਸਟੋਰੀ

ਚੰਡੀਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਕਿਰਨ ਖੇਰ ਨੇ ਮੁੜ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਨੂੰ ਦੂਜੀ ਵਾਰ ਹਰਾਇਆ ਹੈ। ਆਓ ਜਾਣਦੇ ਹਾਂ ਅਦਾਕਾਰਾ ਤੋਂ ਐਮਪੀ ਬਣੀ ਕਿਰਨ ਖੇਰ ਅਤੇ ਅਨੁਪਮ ਖੇਰ ਦੀ ਲਵ-ਸਟੋਰੀ ਬਾਰੇ।

 

 

ਬਾਲੀਵੁੱਡ ਅਦਾਕਾਰਾ ਕਿਰਨ ਖੇਰ ਦਾ ਜਨਮ 14 ਜੂਨ 1955 ਨੂੰ ਪੰਜਾਬ ਚ ਹੋਇਆ ਸੀ। ਕਿਰਨ ਖੇਰ ਨੇ ਚੰਡੀਗੜ੍ਹ ਤੋਂ ਸਕੂਲ ਦੀ ਪੜਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਬਿਜ਼ਨਸਮੈਨ ਗੌਤਮ ਬੇਰੀ ਨਾਲ ਵਿਆਹ ਕਰ ਲਿਆ ਸੀ।

 

ਕਿਰਨ ਤੇ ਗੌਤਮ ਦੋਨਾਂ ਦਾ ਸਿਕੰਦਰ ਨਾਂ ਦਾ ਬੇਟਾ ਹੈ। ਗੌਤਮ ਤੋਂ ਵਿਆਹ ਮਗਰੋਂ ਕਿਰਨ ਖੇਰ ਫ਼ਿਲਮ ਇੰਡਸਟਰੀ ਚ ਆਪਣੀ ਪਛਾਣ ਬਣਾਉਣ ਲਈ ਲਗਾਤਾਰ ਫ਼ਿਲਮਕਾਰਾਂ ਦੇ ਚੱਕਰ ਕੱਟ ਰਹੇ ਸਨ ਤੇ ਆਪਣੇ ਲਈ ਫਿਲਮਾਂ ਚ ਕੰਮ ਲੱਭ ਰਹੇ ਸਨ।

 

ਇਸ ਦੌਰਾਨ ਕਿਰਨ ਦੀ ਮੁਲਾਕਾਤ ਅਨੁਪਮ ਖੇਰ ਨਾਲ ਹੋਈ। ਉਸ ਸਮੇਂ ਅਨੁਪਮ ਵੀ ਸਟ੍ਰੱਗਲਿੰਗ ਅਦਾਕਾਰ ਸਨ। ਦੋਵੇਂ ਇਕ ਦੂਜੇ ਨੂੰ ਯੂਨੀਵਰਸਿਟੀ ਦੇ ਸਮੇਂ ਤੋਂ ਮਾੜਾ ਮੋਟਾ ਜਾਣਦੇ ਸਨ। ਦੋਨਾਂ ਨੇ ਨਾਲ ਚ ਇਕ ਪਲੇਅ ‘ਚੰਦਰਪੁਰੀ ਕੀ ਚੰਪਾਬਾਈ’ ਚ ਇਕੱਠੀਆਂ ਕੰਮ ਕੀਤਾ ਸੀ।

 

ਕਿਰਨ ਅਤੇ ਅਨੁਪਮ ਖੇਰ ਦੀ ਲਵ-ਸਟੋਰੀ ਸ਼ੁਰੂ ਹੋ ਗਈ ਤੇ ਦੋਨਾਂ ਨੇ 1985 ਚ ਆਪਸ ਚ ਵਿਆਹ ਕਰਾ ਲਿਆ ਸੀ। ਕਿਰਨ ਨਾਲ ਅਨੁਪਮ ਦਾ ਇਹ ਦੂਜਾ ਵਿਆਹ ਹੈ। ਦੋਨਾਂ ਦਾ ਆਪੋ ਆਪਣਾ ਪਹਿਲਾਂ ਵਿਆਹ ਅਸਫਲ ਰਿਹਾ ਸੀ। ਜਿਸ ਤੋਂ ਬਾਅਦ ਦੋਨਾਂ ਨੇ ਆਪੋ ਆਪਣੇ ਪਾਰਟਨਰ ਨੂੰ ਤਲਾਕ ਦੇ ਕੇ ਇਕ ਦੂਜੇ ਨਾਲ ਵਿਆਹ ਕਰ ਲਿਆ ਸੀ। ਵਿਆਹ ਮਗਰੋਂ ਅਨੁਪਮ ਨੇ ਸਿਕੰਦਰ ਨੂੰ ਆਪਣਾ ਸਰਨੇਮ ਦਿੱਤਾ।

 

ਦੱਸ ਦੇਈਏ ਕਿ ਕਿਰਨ ਇਕ ਅਦਾਕਾਰ ਹੋਣ ਦੇ ਨਾਲ ਇਕ ਸਫਲ ਬੈਡਮਿੰਟਲ ਖਿਡਾਰੀ ਵੀ ਰਹੀ ਹਨ। ਕਿਰਨ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੌਣ ਦੇ ਪਿਤਾ ਪ੍ਰਕਾਸ਼ ਪਾਦੁਕੌਣ ਨਾਲ ਕੌਮੀ ਪੱਧਰ ਦਾ ਟੂਰਨਾਮੈਂਟ ਖੇਡਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Very interesting is Kiran and Anupam Khers love story