ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੀਵੁੱਡ ਫਿਲਮ 'ਟ੍ਰੈਪ ਸਿਟੀ' ਲਈ ਗੀਤ ਰਿਕਾਰਡ ਕਰਨਗੇ ਬੱਪੀ ਲਹਿਰੀ

ਬਾਲੀਵੁੱਡ ਦੇ ਮਹਾਨ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਛੇਤੀ ਹੀ ਹਾਲੀਵੁੱਡ ਫਿਲਮ 'ਟ੍ਰੈਪ ਸਿਟੀ' ਲਈ ਇਕ ਰੈਪ ਗੀਤ ਰਿਕਾਰਡ ਕਰਨਗੇ। ਇਹ ਫਿਲਮ ਇਕ ਡਰੱਗ ਡੀਲਰ-ਰੈਪਰ ਦੀ ਕਹਾਣੀ 'ਤੇ ਅਧਾਰਤ ਹੈ, ਜੋ ਬਾਅਦ 'ਚ ਨਸ਼ਾ ਮਾਫੀਆ ਤੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦਾ ਹੈ ਤਾਂ ਜੋ ਉਹ ਆਪਣੇ ਗਾਇਕੀ ਦੇ ਕਰੀਅਰ 'ਚ ਇਕ ਵੱਡਾ ਸਥਾਨ ਪ੍ਰਾਪਤ ਕਰ ਸਕੇ।
 

ਲਹਿਰੀ ਨੇ ਕਿਹਾ, "ਟ੍ਰੈਪ ਸਿਟੀ' ਦਾ ਨਾਮ ਆਪਣੇ ਆਪ 'ਚ ਕਾਫੀ ਉਤਸਾਹਿਤ ਕਰਨ ਵਾਲਾ ਹੈ। ਅਜੋਕੀ ਆਧੁਨਿਕ ਜ਼ਿੰਦਗੀ 'ਚ ਕੰਕਰੀਟ ਦੇ ਜੰਗਲ ਹਰਿਆਲੀ ਦੀ ਥਾਂ ਨੂੰ ਘੇਰਦੇ ਜਾ ਰਹੇ ਹਨ ਅਤੇ ਅਸੀ ਟਰੈਪ ਸਿਟੀ 'ਚ ਰਹਿ ਰਹੇ ਹਾਂ। ਟੇਲ ਗਣੇਸ਼ਨ ਦੀ ਇਸ ਫਿਲਮ 'ਚ ਕੁਝ ਹੋਰ ਵੀ ਹੈ ਜੋ ਮੇਰੇ ਦਿਲ ਦੇ ਕਾਫੀ ਕਰੀਬ ਹੈ।" ਇਸ ਫਿਲਮ ਦੇ ਸਹਿ-ਨਿਰਮਾਤਾ ਟੇਲ ਗਣੇਸ਼ਨ ਹਨ।
 

ਲਹਿਰੀ ਨੇ ਕਿਹਾ, "ਜਦੋਂ ਗਣੇਸ਼ਨ ਨੇ ਮੈਨੂੰ ਫਿਲਮ ਦੀ ਕਹਾਣੀ ਦੱਸੀ ਅਤੇ ਮੈਂ ਟ੍ਰੇਲਰ ਦੇ ਨਾਲ-ਨਾਲ ਉਸ ਦੀ ਦੂਜੀ ਫਿਲਮ ‘ਡੇਵਿਲਜ਼ ਨਾਈਟ - ਡੋਨ ਦੀ ਨੇਨ ਰੂਜ’ ਵੇਖੀ ਤਾਂ ਮੈਨੂੰ ਲੱਗਿਆ ਕਿ ਸਾਡੇ ਵਿਚਾਰ ਮਿਲਦੇ-ਜੁਲਦੇ ਹਨ ਅਤੇ ਮੈਂ 'ਟਰੈਪ ਸਿਟੀ' ਲਈ ਇੱਕ ਰੋਮਾਂਚਕ ਗੀਤ ਬਣਾਉਣ 'ਤੇ ਸਹਿਮਤੀ ਪ੍ਰਗਟਾ ਦਿੱਤੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Veteran Bollywood singer composer Bappi Lahiri to Record Song For Hollywood Film Trap City