ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਰਿਤਿਕ ਰੌਸ਼ਨ ਖ਼ੂਬ ਨੱਚੇ ਭੋਜਪੁਰੀ ਗੀਤ ‘ਲਗਾਵੇ ਲੂ ਲਿਪਸਟੀਕ’ ’ਤੇ

VIDEO: ਰਿਤਿਕ ਰੌਸ਼ਨ ਖ਼ੂਬ ਨੱਚੇ ਭੋਜਪੁਰੀ ਗੀਤ ‘ਲਗਾਵੇ ਲੂ ਲਿਪਸਟੀਕ’ ’ਤੇ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਆਉਣ ਵਾਲੀ ਫ਼ਿਲਮ ‘ਸੁਪਰ 30’ (Super 30) ਰਿਲੀਜ਼ ਹੋਣ ਵਾਲੀ ਹੈ। ਅਜਿਹੇ ਵੇਲੇ ਰਿਤਿਕ ਰੌਸ਼ਨ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਸੇ ਦੌਰਾਨ ਰਿਤਿਕ ਰੌਸ਼ਨ ਦਾ ਇੱਕ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

 

 

ਇਸ ਵਿਡੀਓ ਵਿੱਚ ਰਿਤਿਕ ਭੋਜਪੁਰੀ ਗੀਤ ‘ਲਗਾਵੇ ਲੂ ਲਿਪਸਟੀਕ’ ਉੱਤੇ ਡਾਂਸ ਕਰਦੇ ਵਿਖਾਈ ਦੇ ਰਹੇ ਹਨ। ਤੁਸੀਂ ਵੇਖ ਸਕਦੇ ਹੋ ਕਿ ਡੀਜੇ ਉੱਤੇ ਇਹ ਗੀਤ ਵੱਜਦਾ ਸੁਣਾਈ ਦੇ ਰਿਹਾ ਹੈ।

 

 

ਰਿਤਿਕ ਰੌਸ਼ਨ ਖ਼ੂਬ ਮਸਤੀ ਵਿੱਚ ਡੁੱਬ ਕੇ ਆਪਣੀ ਫ਼ਿਲਮ ‘ਸੁਪਰ–30’ ਦੀ ਕਾਸਟ ਨਾਲ ਡਾਂਸ ਕਰਦੇ ਵਿਖਾਈ ਦੇ ਰਹੇ ਹਨ। ਰਿਤਿਕ ਦੇ ਪ੍ਰਸ਼ੰਸਕਾਂ ਨੂੰ ਇਹ ਵਿਡੀਓ ਬਹੁਤ ਪਸੰਦ ਆ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਇਸ ਵਿਡੀਓ ਨੂੰ ਰਿਤਿਕ ਰੌਸ਼ਨ ਨੇ ਖ਼ੁਦ ਆਪਣੇ ਸੋਸ਼ਲ ਅਕਾਊਂਟ ਰਾਹੀਂ ਸ਼ੇਅਰ ਕੀਤਾ ਹੈ।

 

 

 

ਇਹ ਵਿਡੀਓ ਪੋਸਟ ਕਰਦੇ ਸਮੇਂ ਰਿਤਿਕ ਨੇ ਖ਼ਾਸ ਸੁਨੇਹਾ ਵੀ ਲਿਖਿਆ ਹੈ ਕਿ – ‘ਨਿਰਾਸ਼ਾ ਦੀ ਸਾਡੀ ਸਭ ਤੋਂ ਖ਼ਰਾਬ ਹਾਲਤ ਵਿੱਚ ਵੀ, ਸਾਡੇ ਕੋਲ ਹੌਸਲਾ, ਤਾਕਤ ਤੇ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਮਜ਼ਬੂਤ ਹੋ ਸਕੀਏ ਤੇ ਜੀਵਨ ਦੇ ਹਾਲਾਤ ਅਤੇ ਘਟਨਾਵਾਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲ ਸਕੀਏ। ਜੇ ਤੁਸੀਂ ਡਾਂਸ ਕਰਨਾ ਹੈ, ਤਾਂ ਖੜ੍ਹੇ ਹੋ ਜਾਓ। ਕੰਟਰੋਲ ਆਪਣੇ ਕੋਲ ਰੱਖੋ ਤੇ ਮਾਹੌਲ ਨੂੰ ਖ਼ੁਦ ਉੱਤੇ ਕਾਬੂ ਨਾ ਪਾਉਣ ਦੇਵੋ।’

 

 

ਫ਼ਿਲਮ ‘ਸੁਪਰ–30’ ਆਉਂਦੀ 12 ਜੁਲਾਈ ਨੂੰ ਰਿਲੀਜ਼ ਹੋਣੀ ਹੈ। ਇਹ ਫ਼ਿਲਮ ਅਸਲ ਘਟਨਾ ਤੋਂ ਪ੍ਰੇਰਿਤ ਹੈ। ਇਸ ਨੂੰ ਵਿਕਾਸ ਬਹਿਲ ਨੇ ਡਾਇਰੈਕਟ ਕੀਤਾ ਹੈ।

 

 

ਇਹ ਕਹਾਣੀ ਬਿਹਾਰ ਦੇ ਗਣਿਤ–ਵਿਗਿਆਨੀ ਆਨੰਦ ਕੁਮਾਰ ਦੇ ਸੰਘਰਸ਼ਾਂ ਤੇ ਪ੍ਰਾਪਤੀਆਂ ਉੱਤੇ ਆਧਾਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Hrithik Roshan danced vigorously on Bhojpuri song Lagave Lu Lipsteek