ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: ਜਨਮ–ਦਿਨ ’ਤੇ ਜਤਿੰਦਰ ਨੇ ਪਤਨੀ ਨਾਲ ਕੀਤਾ ਡਾਂਸ, ਵਿਡੀਓ ਹੋਈ ਵਾਇਰਲ

ਜਨਮ–ਦਿਨ ’ਤੇ ਜਤਿੰਦਰ ਨੇ ਕੀਤਾ ਡਾਂਸ, ਵਿਡੀਓ ਹੋਈ ਵਾਇਰਲ

ਐਤਵਾਰ ਨੂੰ ਬਾਲੀਵੁੱਡ ਦੇ ਸਟਾਰ ਕਲਾਕਾਰ ਜਤਿੰਦਰ ਨੇ ਆਪਣਾ ਜਨਮ–ਦਿਨ ਮਨਾਇਆ। ਏਕਤਾ ਕਪੂਰ ਨੇ ਪਾਪਾ ਦੇ ਬਰਥ–ਡੇਅ ਲਈ ਘਰ ’ਚ ਵੱਡੀ ਪਾਰਟੀ ਰੱਖੀ ਸੀ। ਏਕਤਾ ਨੇ ਇਸ ਸਮਾਰੋਹ ਦੀਆਂ ਕਈ ਵਿਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਇੱਕ ਅਜਿਹਾ ਵਿਡੀਓ ਹੈ, ਜੋ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

 

 

ਦਰਅਸਲ, ਏਕਤਾ ਨੇ ਇੱਕ ਵਿਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਜਤਿੰਦਰ ਆਪਣੀ ਪਤਨੀ ਸ਼ੋਭਾ ਕਪੂਰ ਨਾਲ ਇੱਕ ਪ੍ਰਸਿੱਧ ਗੀਤ ‘ਜਵਾਨੀ ਜਾਨੇਮਨ’ ਉੱਤੇ ਡਾਂਸ ਕਰ ਰਹੇ ਹਨ। ਦੋਵਾਂ ਵਿਚਾਲੇ ਬਹੁਤ ਪਿਆਰੀ ਬੌਂਡਿੰਗ ਵੇਖਣ ਨੂੰ ਮਿਲੀ। ਪ੍ਰਸ਼ੰਸਕਾਂ ਨੂੰ ਵੀ ਇਹ ਵਿਡੀਓ ਬਹੁਤ ਪਸੰਦ ਆ ਰਿਹਾ ਹੈ।

 

 
 
 
 
 
 
 
 
 
 
 
 
 

Happie bday!! JAI MATA DI.... parents r GODS ON EARTH ! May u live my years too ! Happie bday papa

A post shared by Erk❤️rek (@ektaravikapoor) on

 

 

ਏਕਤਾ ਨੇ ਇਸ ਵਿਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,‘ਮਾਂ–ਪਿਓ ਇਸ ਧਰਤੀ ਉੱਤੇ ਰੱਬ ਵਾਂਗ ਹਨ। ਹੈਪੀ ਬਰਥ–ਡੇਅ ਪਾਪਾ।’

 

 

ਪਾਰਟੀ ਵਿੱਚ ਜਤਿੰਦਰ ਨੇ ਆਪਣੀ ਪਤਨੀ ਨਾਲ ਗੀਤ ‘ਸਾਮਨੇ ਯੇ ਕੌਨ ਆਇਆ’ ਉੱਤੇ ਵੀ ਡਾਂਸ ਕੀਤਾ। ਜਤਿੰਦਰ ਦੀ ਬਰਥ–ਡੇਅ ਪਾਰਟੀ ਵਿੱਚ ਅਨੀਤਾ ਹੱਸਾਨੰਦਨੀ, ਮੋਨਾ ਸਿੰਘ, ਕ੍ਰਿਸਟਲ ਡੀਸੂਜ਼ਾ, ਮੁਸ਼ਤਾਕ ਸ਼ੇਖ਼ ਜਿਹੇ ਕਈ ਸਿਤਾਰੇ ਮੌਜੂਦ ਸਨ। ਜਤਿੰਦਰ ਤੇ ਸ਼ੋਭਾ ਕਪੂਰ ਨੇ ਸਾਲ 1974 ਵਿੱਚ ਵਿਆਹ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Jatinder danced with wife on his birthday