ਬਾਲੀਵੁੱਡ ਦੀ ਆਈਟਮ ਗਰਲ ਮਲਾਇਕਾ ਅਰੋੜਾ ਨੇ ਹਾਲ ਹੀ ਅਰਜੁਨ ਕਪੂਰ ਨਾਲ ਆਪਣੇ ਪਿਆਰ ਦਾ ਜਨਤਕ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਨੇ ਇਕ ਇੰਟਰਵੀਊ ਚ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਹ ਅਰਜੁਨ ਕਪੂਰ ਨਾਲ ਪਿਆਰ ਚ ਹਨ।
ਮਲਾਇਕਾ ਤੇ ਅਰਜੁਨ ਇਸ ਵੇਲੇ ਨਿਊਯਾਰਕ ਚ ਛੁੱਟੀਆਂ ਮਨਾ ਰਹੇ ਹਨ ਤੇ ਇਕ ਦੂਜੇ ਦੇ ਪਿਆਰ ਦੇ ਸਮੁੰਦਰ ਚ ਟਪੂਸੀਆਂ ਮਾਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਵੀਡੀਓ ਤੇ ਫ਼ੋਟੋਆਂ ਚ ਕਾਲ਼ੇ ਰੰਗ ਦੀ ਮੈਚਿੰਗ ਡ੍ਰੈੱਸ ਪਾਈਆਂ ਹੋਈਆਂ ਹਨ।
ਮਲਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦਿਆਂ ਕੈਪਸ਼ਨ ਚ ਲਿਖਿਆ- 4 ਜੁਲਾਈ ਨੂੰ ਮਨਾ ਰਹੀ ਹਾਂ। ਦਰਅਸਲ 4 ਜੁਲਾਈ ਨੂੰ ਅਮਰੀਕਾ ਦਾ ਆਜ਼ਾਦੀ ਦਿਹਾੜਾ ਹੁੰਦਾ ਹੈ। ਇਸ ਵੀਡੀਓ ਚ ਮਲਾਇਕਾ ਅਰੋੜਾ ਕੁੱਦਦੀ ਹੋਈ ਨਜ਼ਰ ਆ ਰਹੀ ਹਨ। ਦੂਜੇ ਪਾਸੇ ਅਰਜੁਨ ਕਪੂਰ ਨੇ ਵੀ ਇਕ ਵੀਡੀਓ ਸ਼ੇਅਰ ਕੀਤਾ ਜਿਸ ਚ ਉਹ ਵੀ ਮਲਾਇਕਾ ਦੇ ਪਿਆਰ ਦੇ ਸਮੁੰਦਰ ਚ ਛਾਲਾਂ ਮਾਰਦੇ ਹੋਏ ਨਜ਼ਰ ਆ ਰਹੇ ਹਨ। ਅਰਜੁਨ ਦੇ ਇਸ ਵੀਡੀਓ ਤੇ ਮਲਾਇਕਾ ਨੇ ਕਮੈਂਟ ਕਰਦਿਆਂ ਲਿਖਿਆ ਕਿ ਮੇਰੇ ਕਾਰਨ ਤੁਸੀਂ ਚੰਗੇ ਦਿੱਖ ਰਹੇ ਹੋ।
ਪਹਿਲੇ ਪਤੀ ਅਰਬਾਜ਼ ਖ਼ਾਨ ਨਾਲ ਤਲਾਕ ਹੋਣ ਮਗਰੋਂ ਦੁਬਾਰਾ ਰਿਸ਼ਤੇ ਚ ਆਉਣ ਦੇ ਸਵਾਲ ’ਤੇ ਮਲਾਇਕਾ ਅਰੋੜਾ ਨੇ ਕਿਹਾ, ਇਹ ਹੈਰਾਨੀ ਭਰਿਆ ਹੈ ਕਿਉਂਕਿ ਜਦੋਂ ਮੇਰਾ ਵਿਆਹ ਖਤਮ ਹੋ ਗਿਆ ਤਾਂ ਮੈਂ ਇਸ ਗੱਲ ਨੂੰ ਲੈ ਕੇ ਪੱਕੀ ਨਹੀਂ ਸੀ ਕਿ ਮੈਂ ਦੁਬਾਰਾ ਰਿਸ਼ਤੇ ਚ ਪਵਾਂਗੀ। ਮੈਂ ਇਸ ਕਾਰਨ ਵੀ ਡਰੀ ਹੋਈ ਸੀ ਕਿ ਮੇਰਾ ਦਿਲ ਨਾ ਟੁੱਟ ਜਾਵੇ। ਮੈਂ ਇਕ ਰਿਸ਼ਤਾ ਚਾਹੁੰਦੀ ਸੀ ਤੇ ਮੈਨੂੰ ਉਹ ਮਿਲਿਆ। ਹੁਣ ਮੈਂ ਬਹੁਤ ਖੁਸ਼ ਹਾਂ।
ਦੱਸਣਯੋਗ ਹੈ ਕਿ ਮਲਾਇਕਾ ਦੇ ਪਹਿਲੇ ਪਤੀ ਅਰਬਾਜ਼ ਖ਼ਾਨ ਤੋਂ 2 ਬੇਟੇ ਵੀ ਹਨ। ਪਰ ਦੋਨਾਂ ਦਾ ਹੁਣ ਤਲਾਕ ਹੋ ਚੁੱਕਾ ਹੈ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਵਿਚਾਲੇ 11 ਸਾਲ ਦਾ ਫਰਕ ਹੈ। ਮਲਾਇਕ ਜਿੱਥੇ 45 ਸਾਲ ਦੀ ਹਨ ਤੇ ਉਥੇ ਹੀ ਅਰਜੁਨ ਕਪੂਰ 34 ਸਾਲ ਦੇ ਹਨ। ਅਜਿਹੇ ਚ ਕਈ ਵਾਰ ਸੋਸ਼ਲ ਮੀਡੀਆ ’ਤੇ ਉਮਰ ਨੂੰ ਲੈ ਕੇ ਮਲਾਇਕਾ ਨੂੰ ਟ੍ਰੋਲ ਵੀ ਕੀਤਾ ਗਿਆ। ਦੋਨਾਂ ਦੇ ਉਮਰ ਵਿਚਾਲੇ ਫਰਕ ਤੇ ਮਲਾਇਕਾ ਨੇ ਕਿਹਾ ਕਿ ਜਦੋਂ ਤੁਸੀਂ ਰਿਲੇਸ਼ਨਸ਼ਿਪ ਚ ਹੁੰਦੇ ਹੋ ਤਾਂ ਉਮਰ ਦਾ ਫਰਕ ਮਾਇਨੇ ਨਹੀਂ ਰੱਖਦਾ। ਇਸ ਚ ਦੋ ਦਿਲ ਜੁੜਦੇ ਹਨ।
.