ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਨਵਾਂ ਗੀਤ ‘ਗੇੜੀ’ ਰਿਲੀਜ਼, ਗਾਇਕ ਇੰਦਰ ਚਾਹਲ ਨਾਲ ਖ਼ਾਸ ਇੰਟਰਵਿਊ

ਉੱਘੇ ਪੰਜਾਬੀ ਗਾਇਕ ਇੰਦਰ ਚਾਹਲ

ਉੱਘੇ ਪੰਜਾਬੀ ਗਾਇਕ ਇੰਦਰ ਚਾਹਲ ਦਾ ਨਵਾਂ ਗੀਤ ‘ਗੇੜੀ’ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਮੌਕੇ ਚਾਹਲ ‘ਹਿੰਦੁਸਤਾਨ ਟਾਈਮਜ਼’ ਦੇ ਨਵੀਂ ਦਿੱਲੀ ਸਥਿਤ ਦਫ਼ਤਰ ਪੁੱਜੇ ਤੇ ਮੋਹਿਤ ਸ਼ਰਮਾ ਨਾਲ ਖ਼ਾਸ ਗੱਲਬਾਤ ਕੀਤੀ।

 

 

ਜਦੋਂ ਪੈਂਦੀ ਸੱਟੇ ਸੁਆਲ ਪੁੱਛਿਆ ਗਿਆ ਕਿ ਅਸਲ ਜ਼ਿੰਦਗੀ ਵਿੱਚ ਕਿੰਨੀਆਂ ਕੁ ਗੇੜੀਆਂ ਮਾਰੀਆਂ ਨੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਹਿਲਾਂ ਬਹੁਤ ਮਾਰੀਆਂ ਨੇ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਹਾਲੇ ਗਾਉਣਾ ਸ਼ੁਰੂ ਨਹੀਂ ਸੀ ਕੀਤਾ, ਤਦ ਉਨ੍ਹਾਂ ਨੇ ਚੰਡੀਗੜ੍ਹ ’ਚ ਬਹੁਤ ਗੇੜੀਆਂ ਮਾਰੀਆਂ ਹਨ।

 

 

ਫਿਰ ਮੋਹਿਤ ਸ਼ਰਮਾ ਨੇ ਇਸ ਗੀਤ ਦੀਆਂ ਕੁਝ ਸਤਰਾਂ ਗਾ ਕੇ ਸੁਣਾਈਆਂ। ਫਿਰ ਸੁਆਲਾਂ ਦੇ ਜੁਆਬ ਦਿੰਦਿਆਂ ਇੰਦਰ ਚਾਹਲ ਨੇ ਆਖਿਆ ਕਿ ਉਨ੍ਹਾਂ ਨੂੰ ਉਦਾਸੀ ਭਰੇ ਭਾਵ SAD ਗੀਤ ਗਾ ਕੇ ਬਹੁਤ ਮਜ਼ਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਉਨ੍ਹਾਂ ਦੋਸਤ ਨਿਰਮਾਣ ਹੈ, ਉਹ ਉਦਾਸੀ ਭਰੇ ਗੀਤ ਬਹੁਤੇ ਲਿਖਦਾ ਹੈ ਤੇ ਉਹ ਉਹੀ ਗੀਤ ਵੱਧ ਗਾਉਂਦੇ ਹਨ।

 

 

ਇੰਦਰ ਚਾਹਲ ਨੇ ਮੋਹਿਤ ਸ਼ਰਮਾ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਮ ਲੋਕਾਂ ਨਾਲ ਜੁੜੇ ਰਹਿਣਾ ਚੰਗਾ ਲੱਗਦਾ ਹੈ। ਉਹ ਮੋਬਾਇਲ ਸੁਨੇਹਿਆਂ ਜਾਂ ਹੋਰਨਾਂ ਸਾਧਨਾਂ ਨਾਲ ਆਪਣੇ ਪ੍ਰਸ਼ੰਸਕਾਂ ਤੇ ਆਮ ਲੋਕਾਂ ਨਾਲ ਜ਼ਰੂਰ ਜੁੜੇ ਰਹਿੰਦੇ ਹਨ।

 

 

ਇੰਦਰ ਚਾਹਲ ਆਪਣੇ ਪ੍ਰਸ਼ੰਸਕਾਂ ਭਾਵ FANS ਤੋਂ ਮਿਲਣ ਵਾਲੇ ਪਿਆਰ ਤੋਂ ਸੰਤੁਸ਼ਟ ਹਨ। ਉਨ੍ਹਾਂ ਨੂੰ ਪੰਜਾਬੀ ਗਾਇਕੀ ਦੇ ਪਿੜ ਵਿੱਚ ਨਿੱਤਰਿਆਂ ਸਾਢੇ ਤਿੰਨ ਸਾਲ ਦੇ ਕਰੀਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗਾਇਕੀ ਦੇ ਖੇਤਰ ਵਿੱਚ ‘ਮਨਕੀਰਤ ਭਾਅ ਜੀ’ ਦਾ ਬਹੁਤ ਵੱਡਾ ਯੋਗਦਾਨ ਹੈ।

 

 

ਇੰਦਰ ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਇੰਡਸਟ੍ਰੀ ਵਿੱਚ ਆ ਕੇ ਬਹੁਤ ਕੁਝ ਸਿੱਖਿਆ ਹੈ।

 

 

ਮੋਹਿਤ ਸ਼ਰਮਾ ਨੇ ਬੇਹੱਦ ਹਲਕੇ–ਫੁਲਕੇ ਸੁਆਲਾਂ ਵੱਲ ਪਰਤਦਿਆਂ ਪੁੱਛਿਆ ਕਿ ਉਨ੍ਹਾਂ ਦੇ ਵਾਲ਼ਾਂ ਦਾ ਕੀ ਰਾਜ਼ ਹੈ?

ਤਾਂ ਇੰਦਰ ਚਾਹਲ ਨੇ ਆਖਿਆ ਕਿ ਕੋਈ ਰਾਜ਼ ਨਹੀਂ ਹੈ – ਬੱਸ ਉਹ ਵਾਲ ਧੋ ਕੇ ਥੋੜ੍ਹੀ ਵੈਕਸ ਲਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ, ਖ਼ਾਸ ਕਰ ਕੇ ਪ੍ਰਸ਼ੰਸਕ ਉਨ੍ਹਾਂ ਤੋਂ ਉਨ੍ਹਾਂ ਦੇ ਵਾਲ਼ਾਂ ਦਾ ਭੇਤ ਜ਼ਰੂਰ ਜਾਣਨਾ ਚਾਹੁੰਦੇ ਹਨ।

 

 

ਇੰਦਰ ਚਾਹਲ ਨੇ ਇੱਕ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਉਨ੍ਹਾਂ ਦੇ 100 ਤੋਂ ਵੱਧ ਫ਼ੈਨ–ਪੇਜ ਬਣੇ ਹੋਏ ਹਨ, ਜੋ ਆਮ ਪ੍ਰਸ਼ੰਸਕਾਂ ਨੇ ਆਪਣੇ ਵੱਲੋਂ ਸ਼ੌਕ ਨਾਲ ਹੀ ਬਣਾਏ ਹੋਏ ਹਨ। ਇਸ ਦਾ ਮਤਲਬ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ। ਉਨ੍ਹਾਂ ਦੱਸਿਆ ਕਿ ਕੁੜੀਆਂ ਅਕਸਰ ਉਨ੍ਹਾਂ ਨੂੰ ‘ਆਈ ਲਵ ਯੂ’ ਲਿਖ ਕੇ ਭੇਜਦੀਆਂ ਹਨ।

 

 

ਉਨ੍ਹਾਂ ਦੱਸਿਆ ਕਿ ਕਿਸੇ ਹੋਰ ਦੇਸ਼ ਵਿੱਚ ਰਹਿੰਦੀ ਇੱਕ ਕੁੜੀ ਉਨ੍ਹਾਂ ਨੂੰ ਰੋਜ਼ਾਨਾ ਸੁਨੇਹੇ ਭੇਜਦੀ ਰਹਿੰਦੀ ਸੀ। ਉਸ ਨੇ ਕਿਹਾ ਕਿ ਉਸ ਨੇ ਵਾਅਦਾ ਕੀਤਾ ਹੈ ਕਿ ਜਦੋਂ ਵੀ ਕਦੇ ਉਹ ਭਾਰਤ ਆਵੇਗੀ, ਤਾਂ ਉਹ ਉਨ੍ਹਾਂ (ਇੰਦਰ ਚਾਹਲ) ਨੂੰ ਜ਼ਰੂਰ ਮਿਲੇਗੀ। ਉਨ੍ਹਾਂ ਆਪਣੀ ਇੱਕ ਹੋਰ ਪ੍ਰਸ਼ੰਸਕ ਬਾਰੇ ਦੱਸਿਆ ਕਿ ਉਹ ਪਹਿਲੀ ਵਾਰ ਉਨ੍ਹਾਂ ਸਾਹਮਣੇ ਆ ਕੇ ਉਨ੍ਹਾਂ ਸਾਹਮਣੇ ਭੁੰਜੇ ਹੀ ਬਹਿ ਗਈ ਸੀ ਤੇ ਉਸ ਦਿਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲੋਕ ਉਨ੍ਹਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਹਨ।

 

 

ਇੰਦਰ ਚਾਹਲ ਹੁਰਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੁਲਿਸ ਅਧਿਕਾਰੀ ਹਨ ਪਰ ਉਹ ਕਿਸੇ ਨੂੰ ਕਦੇ ਇਸ ਬਾਰੇ ਦੱਸਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਕਸਰ ਉਨ੍ਹਾਂ ਨੂੰ ਪੁਲਿਸ ਵਿੱਚ ਭਰਤੀ ਹੋਣ ਦੀ ਸਲਾਹ ਦਿੰਦੇ ਰਹਿੰਦੇ ਸਨ ਪਰ ਉਨ੍ਹਾਂ ਕਿਸੇ ਨਹੀ਼ ਸੁਣੀ।

 

 

ਇੱਕ ਹੋਰ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਜੇ ਉਨ੍ਹਾਂ ਨੂੰ ਮੌਕਾ ਮਿਲਿਆ, ਤਾਂ ਉਹ ਬਾਲੀਵੁੱਡ ਵਿੱਚ ਜ਼ਰੂਰ ਜਾਣਗੇ ਪਰ ਹਾਲੇ ਉਨ੍ਹਾਂ ਇਸ ਬਾਰੇ ਕੁਝ ਨਹੀਂ ਸੋਚਿਆ।

 

 

ਮੋਹਿਤ ਸ਼ਰਮਾ ਨੇ ਤਦ ਰੈਪਿਡ ਫ਼ਾਇਰ ਸੁਆਲਾਂ ਦੀ ਝੜੀ ਲਾਈ; ਜਿਸ ਦੌਰਾਨ ਇੰਦਰ ਚਾਹਲ ਹੁਰਾਂ ਦੱਸਿਆ ਕਿ ਉਨ੍ਹਾਂ ਨੂੰ ਬਾਲੀਵੁੱਡ ਦੀ ਅਦਾਕਾਰਾ ਕੈਟਰੀਨਾ ਕੈਫ਼ ਬਹੁਤ ਪਸੰਦ ਹੈ। ਪੰਜਾਬੀ ਅਦਾਕਾਰਾਵਾਂ ਵਿੱਚੋਂ ਸੋਨਮ ਬਾਜਵਾ ਨੂੰ ਉਹ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਐਮੀ ਵਿਰਕ ਦੀ ਅਦਾਕਾਰੀ ਉਨ੍ਹਾਂ ਨੂੰ ਬਹੁਤ ਵਧੀਆ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਹ ਹਾਲੇ ਇਕੱਲੇ (ਸਿੰਗਲ) ਹੀ ਹਨ ਤੇ ਉਹ ਹਾਲੇ ਕਿਸੇ ਨਾਲ ਵੀ ਨਹੀਂ ਜੁੜੇ ਹੋਏ। ਆਪਣੇ ‘ਕਜ਼ਨ’ ਮਨਕੀਰਤ ਹੁਰਾਂ ਤੋਂ ਇਲਾਵਾ ਉਨ੍ਹਾਂ ਨੂੰ ਅਮਰਿੰਦਰ ਗਿੱਲ ਦੀ ਗਾਇਕੀ ਬਹੁਤ ਪਸੰਦ ਹੈ।

 

 

ਪੁਰਾਣੇ ਪੰਜਾਬੀ ਗਾਇਕਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਰੇ ਹੀ ਉਸਤਾਦ ਹਨ ਪਰ ਫਿਰ ਵੀ ਉਨ੍ਹਾਂ ਨੂੰ ਸਰਦੂਲ ਸਿਕੰਦਰ ਬਹੁਤ ਵਧੀਆ ਲੱਗਦੇ ਹਨ। ਉਨ੍ਹਾਂ ਨੂੰ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਬਹੁਤ ਪਸੰਦ ਹੈ।

 

 

ਤੇ ਹੁਣ ਜਾਂਦੇ–ਜਾਂਦੇ ਇੰਦਰ ਚਾਹਲ ਹੁਰਾਂ ਦਾ ਨਵਾਂ ਗੀਤ 'ਗੇੜੀ' ਵੀ ਸੁਣਦੇ ਜਾਵੋ....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video New Song Gerri Released Interview with Singer Inder Chahal