ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਗਾਇਕ ਸੋਨੂੰ ਨਿਗਮ ਨੇ ਕੋਰੋਨਾ ਵਾਇਰਸ ਤੋਂ ਬੱਚਣ ਲਈ ਕੀਤੀ ਜਨਤਕ-ਅਪੀਲ

ਹਰਿਆਣਾ ਦੇ ਫਰੀਦਾਬਾਦ ਵਿਚ ਜੰਮੇ ਬਾਲੀਵੂਡ ਦੇ ਮੰਨੇ-ਪ੍ਰਮੰਨੇ ਗਾਇਕ ਸੋਨੂੰ ਨਿਗਮ ਨੇ ਹਰਿਆਣਾ ਦੇ ਲੋਕਾਂ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਨੇ ਡਾਕਟਰਾਂ ਤੇ ਪੁਲਿਸ ਦੇ ਜਵਾਨਾਂ ਦੀ ਮਿਹਨਤ ਨੂੰ ਵੇਖਦੇ ਹੋਏ ਉਨਾਂ ਨੂੰ ਧੰਨਵਾਦ ਕੀਤਾ ਹੈ।

 

ਉਨਾਂ ਨੇ ਅੱਜ ਇੱਥੇ ਜਾਰੀ ਵੀਡਿਓ ਸੰਦੇਸ਼ ਵਿਚ ਹਰਿਆਣਾ ਵਾਸੀਆਂ ਨੂੰ ਕਿਹਾ ਹੈ ਕਿ ਉਨਾਂ ਦਾ ਜਨਮ ਹਰਿਆਣਾ ਵਿਚ ਹੋਇਆ ਹੈ, ਇੱਥੇ ਮੇਰੇ ਬਚਪਨ ਦਾ ਬਹੁਤ ਹਿੱਸਾ ਇੱਥੇ ਬੀਤਿਆ ਹੈ। ਹਰਿਆਣਾ ਨਾਲ ਉਨਾਂ ਦੀ ਯਾਦਾਂ ਜੁੜੀਆਂ ਹੋਇਆ ਹਨ, ਹਰਿਆਣਾ ਵਿਚ ਮੇਰੀ ਜਾਨ ਹੈ, ਮੇਰਾ ਦਿਲ ਹੈ ਅਤੇ ਇਸ ਲਈ ਮੈਨੂੰ ਤੁਹਾਡੀ ਪਰਵਾਹ ਹੈ। 

 

ਉਨਾਂ ਕਿਹਾ ਕਿ ਅੱਜ ਪੂਰਾ ਵਿਸ਼ਵ ਕੋਰੋਨਾ ਵਿਰੁੱਧ ਇਕ ਬਹੁਤ ਵੱਡੀ ਲੜਾਈ ਲੜ ਰਿਹਾ ਹੈ ਅਤੇ ਸਾਡਾ ਦੇਸ਼ ਭਾਰਤ ਵੀ ਉਸ ਲੜਾਈ ਦਾ ਹਿੱਸਾ ਵੀ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਸਾਰੇ ਮਿਲ ਕੇ ਕੋਰੋਨਾ ਖਿਲਾਫ ਲੜਣ ਵਿਚ ਏੜੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਸਾਰੇ ਲੋਕਾਂ ਨਾਲ ਇਸ ਵਿਚ ਪੂਰਾ ਸਾਥ ਦੇਣ ਦੀ ਅਪੀਲ ਕੀਤੀ ਹੈ। ਮੈਨੂੰ ਪਤਾ ਹੈ ਕਿ ਪੂਰਾ ਭਾਰਤ ਇਸ ਨੂੰ ਸਮਝ ਰਿਹਾ ਹੈ, ਫਿਰ ਵੀ ਮੈਂ ਸਾਰੇ ਲੋਕਾਂ ਤੋਂ ਅਪੀਲ ਕਰਦਾ ਹਾਂ ਕਿ ਤੁਸੀ ਲੋਕ ਆਪਣੇ ਘਰਾਂ ਵਿਚ ਰਹੇ, ਅੰਦਰ ਹੀ ਰਹੋ। ਇਹ ਇਕ ਬਹੁਤ ਵੱਡੀ ਮਹਾਮਾਰੀ ਹੈ, ਇਹ ਸ਼ੁਰੂ ਵਿਚ ਹੀ ਕਾਬੂ ਵਿਚ ਆ ਜਾਵੇ ਤਾਂ ਬਹੁਤ ਵੱਡੀ ਗੱਲ ਹੋ ਜਾਵੇਗੀ, ਜੇਕਰ ਇਕ ਵਾਰ ਸਾਡੇ ਹੱਥ ਤੋਂ ਨਿਕਲ ਜਾਵੇਗੀ ਕਿ ਸਾਨੂੰ ਬਹੁਤ ਵੱਡੀ ਆਫ਼ਤ ਝੇਲਣੀ ਪੈ ਸਕਦੀ ਹੈ।

 

ਸੋਨੂੰ ਨਿਗਮ ਨੇ ਸਿਹਤ ਵਿਭਾਗ ਨਾਲ ਜੁੜੇ ਕਰਮਚਾਰੀਆਂ, ਡਾਕਟਰਾਂ, ਪੁਲਿਸ ਅਤੇ ਕੋਰੋਨਾ ਤੋਂ ਬਚਾਓ ਦੀ ਮੁਹਿੰਮ ਨਾਲ ਜੁੜੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਪਤਾ ਚਲਿਆ ਕਿ ਤੁਸੀਂ ਲੋਕ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ, ਆਪਣੀ ਜਾਨ 'ਤੇ ਖੇਡ ਕੇ ਸਾਡੀ ਸੇਵਾ ਕਰ ਰਹੋ, ਰੱਖਿਆ ਕਰ ਰਹੇ ਹੋ, ਤੁਹਾਡੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ।

 

 

 

 

 

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO singer Sonu Nigam did public appeal for safety against Corona virus