ਅਗਲੀ ਕਹਾਣੀ

VIDEO: ਤਾਪਸੀ ਪਨੂੰ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸਾਂਡ ਕੀ ਆਂਖ’ ਦਾ ਟੀਜ਼ਰ ਜਾਰੀ

VIDEO: ਤਾਪਸੀ ਪਨੂੰ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸਾਂਡ ਕੀ ਆਂਖ’ ਦਾ ਟੀਜ਼ਰ ਜਾਰੀ

ਭੂਮੀ ਪੇਡਨੇਕਰ ਤੇ ਤਾਪਸੀ ਪਨੂੰ ਦੀ ਫ਼ਿਲਮ ‘ਸਾਂਡ ਕੀ ਆਂਖ’ (ਬੁਲ’ਜ਼ ਆਈ) ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸ਼ੂਟਰ ਦਾਦੀ ਦੇ ਰੋਲ ਵਿੱਚੋਂ ਦੋਵੇਂ ਅਦਾਕਾਰਾਵਾਂ ਜਚ ਰਹੀਆਂ ਹਨ।

 

 

ਇਹ ਫ਼ਿਲਮ ਉੱਤਰ ਪ੍ਰਦੇਸ਼ ਦੇ ਪਿੰਡ ਜੌਹੜੀ ਦੀਆਂ ਬਜ਼ੁਰਗ ਸ਼ਾਰਪ–ਸ਼ੂਟਰਜ਼ ਪ੍ਰਕਾਸ਼ੀ ਤੋਮਰ ਤੇ ਚੰਦਰੋ ਤੋਮਰ ਦੀ ਅਸਲ ਕਹਾਣੀ ਉੱਤੇ ਆਧਾਰਤ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਨੇ ਦਿੱਤਾ ਹੈ।

 

 

‘ਸਾਂਡ ਕੀ ਆਂਖ’ ਇਸ ਵਰ੍ਹੇ ਦੀਵਾਲੀ ਮੌਕੇ ਰਿਲੀਜ਼ ਹੋਣੀ ਹੈ। ਇਸ ਟੀਜ਼ਰ ਵਿੱਚ ਭੂਮੀ ਤੇ ਤਾਪਸੀ ਦੇ ਪ੍ਰੋਫ਼ੈਸ਼ਨਲ ਸ਼ਾਰਪ–ਸ਼ੂਟਰ ਬਣਨ ਦੇ ਸਫ਼ਰ ਨੂੰ ਵਿਖਾਇਆ ਗਿਆ ਹੈ। ਅਸਲ ਜ਼ਿੰਦਗੀ ਵਿੱਚ ਚੰਦਰਾ ਤੇ ਪ੍ਰਕਾਸ਼ੀ ਤੋਮਰ ਉਸ ਵੇਲੇ ਦੁਨੀਆ ਸਾਹਮਣੇ ਆਈਆਂ ਸਨ; ਜਦੋਂ ਦੋਵਾਂ ਨੇ 65 ਸਾਲਾਂ ਦੀ ਉਮਰ ਵਿੱਚ 30 ਤੋਂ ਵੱਧ ਰਾਸ਼ਟਰੀ ਚੈਂਪੀਅਨਸ਼ਿਪਸ ਜਿੱਤੀਆਂ ਸਨ। ਸਾਰੀਆਂ ਔਕੜਾਂ ਪਾਰ ਕਰਦਿਆਂ ਉਨ੍ਹਾਂ ਨਿਸ਼ਾਨੇਬਾਜ਼ ਵਜੋਂ 352 ਤਮਗ਼ੇ ਜਿੱਤੇ ਸਨ।

 

 

ਤਾਪਸੀ ਤੇ ਭੂਮੀ ਨੇ ਪਹਿਲੀ ਵਾਰ ਆਪਣੇ ਕਰੀਅਰ ਦੌਰਾਨ ਬਜ਼ੁਰਗ ਔਰਤਾਂ ਦਾ ਕਿਰਦਾਰ ਨਿਭਾਇਆ ਹੈ। ਸੋਸ਼ਲ ਮੀਡੀਆ ਉੱਤੇ ‘ਸਾਂਡ ਕੀ ਆਂਖ’ ਵਿੱਚ ਅਦਾਕਾਰੀ ਲਈ ਤਾਪਸੀ ਤੇ ਭੂਮੀ ਕਾਫ਼ੀ ਸ਼ਲਾਘਾ ਖੱਟ ਰਹੀਆਂ ਹਨ। ਤਾਪਸੀ ਪਨੂੰ ਦੀ ਅਦਾਕਾਰੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਹਰਿਆਣਵੀ ਲਹਿਜੇ ਉੱਤੇ ਤਾਪਸੀ ਪਨੂੰ ਦੀ ਮਜ਼ਬੂਤ ਪਕੜ ਹੈ।

 

ਅਨੁਰਾਗ ਕਸ਼ਯਪ ‘ਸਾਂਡ ਕੀ ਆਂਖ’ ਦੇ ਸਿਰਜਣਾਤਮਕ ਨਿਰਮਾਤਾ (ਕ੍ਰੀਏਟਿਵ ਪ੍ਰੋਡਿਊਸਰ) ਹਨ। ਇਸ ਫ਼ਿਲਮ ਵਿੱਚ ਤਾਪਸੀ ਤੇ ਭੂਮੀ ਤੋਂ ਇਲਾਵਾ ਪ੍ਰਕਾਸ਼ ਝਾਅ, ਵਿਨੀਤ ਕੁਮਾਰ ਤੇ ਸ਼ਾਦ ਰੰਧਾਵਾ ਅਹਿਮ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

 

 

ਇਸ ਫ਼ਿਲਮ ਦਾ ਟ੍ਰੇਲਰ ਵੀ ਛੇਤੀ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Teaser of Tapsi Pannu and Bhumi Pednekar s film Saand Ki Ankh released