ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸੁਸ਼ਮਿਤਾ ਸੇਨ ਦੀ ਨਵੇਕਲੀ ਕਸਰਤ ਮਿੰਟਾਂ ’ਚ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਅਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਬੇਸ਼ੱਕ ਫਿਲਮਾਂ ਤੋਂ ਦੂਰ ਰਹਿੰਦੀ ਹਨ ਪਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੀ ਹਨ। ਸੁਸ਼ਮਿਤਾ ਹਮੇਸ਼ਾ ਸੋਸ਼ਲ ਮੀਡੀਆ ਤੇ ਆਪਣੀ ਫ਼ੋਟੋ ਅਤੇ ਵੀਡਿਓ ਸਾਂਝੀ ਕਰਦੀ ਹੀ ਰਹਿੰਦੀ ਹਨ। ਤੰਦਰੁਸਤੀ ਨੂੰ ਲੈ ਕੇ ਸਰਗਰਮ ਰਹਿਣ ਵਾਲੀ 42 ਸਾਲਾਂ ਸੁਸ਼ਮਿਤਾ ਨੇ ਹਾਲ ਹੀ ਚ ਇੱਕ ਨਵੇਕਲੀ ਕਸਰਤ ਦਾ ਵੀਡਿਓ ਆਪਣੇ ਇੰਸਟਰਾਗ੍ਰਾਮ ਤੇ ਸ਼ੇਅਰ ਕੀਤਾ ਹੈ ਜਿਸ ਵਿਚ ਸੁਸ਼ਮਿਤਾ ਕਮਰ ਨੂੰ ਪੂਰੀ ਘੁਮਾ ਕੇ ਜਿਸ ਹਿਸਾਬ ਨਾਲ ਕਸਰਤ ਕਰ ਰਹੀ ਹਨ, ਉਸਨੂੰ ਦੇਖ ਕੇ ਉਨ੍ਹਾਂ ਦੇ ਫੈਂਜ਼ ਦੀ ਦੀਵਾਨਗੀ ਹੋ ਵੱਧ ਜਾਵੇਗੀ। ਸੁਸ਼ਮਿਤਾ ਦੇ ਇਸ ਵੀਡਿਓ ਨੂੰ 10 ਲੱਖ ਤੋਂ ਜਿ਼ਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡਿਓ ਨੂੰ ਸੁਸ਼ਮਿਤਾ ਨੇ 6 ਦਿਨ ਪਹਿਲਾਂ ਹੀ ਅਪਲੋਡ ਕੀਤਾ ਸੀ। ਫ਼ੋਟੋ ਚ ਇਸ ਖੂਬਸੂਰਤ ਅਦਾਕਾਰ ਦੇ ਰਿੱਬਸ ਅਤੇ ਐਬਸ ਵੀ ਨਜ਼ਰ ਆ ਰਹੇ ਹਨ।
 

 

 

ਇਸ ਵੀਡਿਓ ਨੂੰ ਸ਼ੇਅਰ ਕਰਦਿਆਂ ਸੁਸ਼ਮਿਤਾ ਨੇ ਲਿਖਿਆ, ਮੇਰੀ ਦੋਸਤ ਸ਼੍ਰੀਜਯਾ ਨੂੰ ਨਾ ਭੁੱਲੋ, ਜੋ ਇਸ ਵੀਡਿਓ ਨੂੰ ਬਣਾਉਣ ਤੇ ਫ਼ੋਕਸ ਕਰ ਰਹੀ ਹੈ।’

 

ਸੁਸ਼ਮਿਤਾ ਦੀ ਸਿਹਤ ਨੂੰ ਲੈ ਕੇ ਕੀਤੀ ਗਈ ਮਿਹਨਤ ਨੂੰ ਉਨ੍ਹਾਂ ਦੇ ਫ਼ੈਂਜ ਨੇ ਕਾਫੀ ਸਰਾਹਿਆ ਹੈ। ਸੁਸ਼ਮਿਤਾ ਨੇ ਪਹਿਲਾਂ ਵੀ ਪੁਸਅੱਪਸ ਵਾਲੀ ਵੀਡਿਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਜਿਸ ਨੂੰ ਉਨ੍ਹਾਂ ਦੇ ਫੈਂਜ਼ ਨੇ ਕਾਫੀ ਪਸੰਦ ਕੀਤਾ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO: Viral from Sushmita Sens newest exercise minutes