ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸ਼ਾਹਰੁਖ਼ ਖ਼ਾਨ ਨੇ ਚਲਾਈ BMW ਬਾਈਕ, ਤਾਂ ਸਚਿਨ ਤੇਂਦੁਲਕਰ ਨੇ ਦਿੱਤੀ ਅਨੋਖੀ ਵਧਾਈ

VIDEO: ਸ਼ਾਹਰੁਖ਼ ਖ਼ਾਨ ਨੇ ਚਲਾਈ BMW ਬਾਈਕ, ਤਾਂ ਸਚਿਨ ਤੇਂਦੁਲਕਰ ਨੇ ਦਿੱਤੀ ਅਨੋਖੀ ਵਧਾਈ

ਸੁਪਰ–ਸਟਾਰ ਸ਼ਾਹਰੁਖ਼ ਖ਼ਾਨ ਨੇ ਬੀਤੇ ਦਿਨੀਂ ਹਿੰਦੀ ਫ਼ਿਲਮ ਉਦਯੋਗ ਵਿੱਚ ਆਪਣੇ 27 ਵਰ੍ਹੇ ਮੁਕੰਮਲ ਕਰ ਲਏ ਹਨ। ਇਸ ਮੌਕੇ ਉਨ੍ਹਾਂ ਇੱਕ ਵਿਡੀਓ ਵੀ ਸ਼ੇਅਰ ਕੀਤਾ ਸੀ। ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਸ਼ਾਹਰੁਖ਼ ਨੂੰ ਬਹੁਤ ਅਨੋਖੇ ਫ਼ਿਲਮੀ ਅੰਦਾਜ਼ ਵਿੱਚ ਵਧਾਈ ਵੀ ਦਿੱਤੀ ਸੀ।

 

 

ਸ਼ਾਹਰੁਖ਼ ਨੇ ਦਰਅਸਲ ਬੀਤੀ 25 ਜੂਨ ਨੂੰ ਪੋਸਟ ਕੀਤੇ ਇਸ ਵਿਡੀਓ ’ਤੇ ਸਚਿਨ ਨੇ ਸਨਿੱਚਰਵਾਰ ਨੂੰ ਟਵੀਟ ਕੀਤਾ – ‘ਪਿਆਰੇ ਬਾਜ਼ੀਗਰ, ਡੋਂਟ ‘ਚੱਕ ਦੇ ਹੈਲਮੇਟ’। ’ਜਬ ਤੱਕ ਹੈ ਜਾਨ’ ਤਬ ਤਕ ਬਾਈਕ ਪਰ ਇਸ ਨੂੰ ਵਰਤੋ। 27 ਸਾਲ ਮੁਕੰਮਲ ਕਰਨ ’ਤੇ ਮੁਬਾਰਕਾਂ। ਛੇਤੀ ਮੁਲਾਕਾਤ ਹੋਵੇਗੀ ਮੇਰੇ ਦੋਸਤ।

 

 

 

ਸ਼ਾਹਰੁਖ਼ ਨੇ ਫਿਰ ਇਸ ਦੇ ਜਵਾਬ ਵਿੱਚ ਸਚਿਨ ਨੂੰ ਲਿਖਿਆ – ‘ਮੇਰੇ ਦੋਸਤ, ਹੈਲਮੈਟ ਪਹਿਨ ਕੇ ਆੱਨ–ਡ੍ਰਾਈਵ, ਆੱਫ਼–ਡ੍ਰਾਈਵ ਤੇ ਸਟ੍ਰੇਟ–ਡ੍ਰਾਈਵ ਕਰਨਾ ਤੁਹਾਡੇ ਤੋਂ ਬਿਹਤਰ ਕੌਣ ਸਿਖਾ ਸਕਦਾ ਹੈ। ਆਪਣੇ ਪੋਤਰਿਆਂ–ਦੋਹਤਰਿਆਂ ਨੂੰ ਦੱਸਾਂਗਾ ਕਿ ਮੈਨੂੰ ਡ੍ਰਾਈਵਿੰਗ ਦੀ ਸਿਖਲਾਈ ਮਹਾਨ ਸਚਿਨ ਤੋਂ ਮਿਲੀ ਹੈ। ਫ਼ਿਸ਼–ਕੜ੍ਹੀ ਉੱਤੇ ਛੇਤੀ ਹੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੁਹਾਡਾ ਸ਼ੁਕਰੀਆ।’

 

 

 

ਇੱਥੇ ਵਰਨਣਯੋਗ ਹੈ ਕਿ ਸ਼ਾਹਰੁਖ਼ ਨੇ ਜਿਹੜਾ ਵਿਡੀਓ ਸ਼ੇਅਰ ਕੀਤਾ ਸੀ, ਉਸ ਵਿੱਚ ਉਨ੍ਹਾਂ BMW ਮੋਟਰ–ਸਾਇਕਲ (ਬਾਈਕ) 'ਤੇ ਆਪਣੀ ਪਹਿਲੀ ਫ਼ਿਲਮ ‘ਦੀਵਾਨਾ’ ’ਚ ਆਪਣੇ ਐਂਟਰੀ ਵਾਲੇ ਸੀਨ ਨੂੰ ਰੀਕ੍ਰੀਏਟ ਕੀਤਾ ਹੈ।

 

 

ਸ਼ਾਹਰੁਖ਼ ਨੇ ਕਿਹਾ ਕਿ ਇਹ ਇੱਕ ਸੰਜੋਗ ਹੈ ਕਿ ਇੱਕ ਮੋਟਰਸਾਇਕਲ ਕੰਪਨੀ ਦੇ ਮੇਰੇ ਦੋਸਤਾਂ ਨੇ 27 ਵਰ੍ਹੇ ਪਹਿਲਾਂ ‘ਦੀਵਾਨਾ’ ਵਿੱਚ ਕੀਤੇ ਸਟੰਟਸ ਅਜ਼ਮਾਉਣ ਲਈ ਮੈਨੂੰ ਦੋ ਮੋਟਰ–ਸਾਇਕਲਾਂ ਭੇਜੀਆਂ ਸਨ। ਮੈਂ ਅਜਿਹਾ ਕਰਨ ਜਾ ਰਿਹਾ ਹਾਂ ਪਰ ਇਸ ਵਾਰ ਇਹ ਥੋੜ੍ਹਾ ਵੱਖਰੀ ਕਿਸਮ ਦਾ ਹੈ। ਮੈਂ ਯਕੀਨਨ ਹੈਲਮੈਟ ਪਹਿਨਾਂਗਾ। ਬਾਈਕ ਚਲਾਉਂਦੇ ਸਮੇਂ ਹਮੇਸ਼ਾ ਹੈਲਮੈਟ ਪਹਿਨੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO When Shahrukh Khan rides on BMW bike Sachin Tendulkar compliments in a distinctive way